ਨਵੀਂ ਦਿੱਲੀ : ਦਿੱਲੀ ਦੀ ਕਾਲਕਾਜੀ ਸੀਟ ਤੋਂ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੇ ਇਕ ਵਾਰ ਫਿਰ ਮੁੱਖ ਮੰਤਰੀ ਆਤਿਸ਼ੀ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਚੋਣਾਂ ਮੌਕੇ ਚੋਣ ਪ੍ਰਚਾਰ ਕਰ ਰਹੇ ਆਤਿਸ਼ੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਆਤਿਸ਼ੀ ਦਿੱਲੀ ਦੀਆਂ ਸੜਕਾਂ ’ਤੇ ਹਿਰਨੀ ਵਾਂਗ ਘੁੰਮ ਰਹੀ ਹੈ। ਇਸ ਦੇ ਨਾਲ ਹੀ ਬਿਧੂੜੀ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਸ਼ੀਸ਼ ਮਹਿਲ’ ਵਿਚ ਰਹਿੰਦੇ ਹਨ ਅਤੇ 2 ਕਰੋੜ ਰੁਪਏ ਦੀ ਕਾਰ ਚਲਾਉਂਦੇ ਹਨ।
ਇਹ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਵਿਖੇ ਹੋਈ ਭਾਰੀ ਬਰਫ਼ਬਾਰੀ, ਸਾਹਮਣੇ ਆਇਆ ਮਨਮੋਹਕ ਨਜ਼ਾਰਾ (ਵੀਡੀਓ)
ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਜਨਵਰੀ ਨੂੰ ਵੀ ਬਿਧੂੜੀ ਨੇ ਰੋਹਿਣੀ ਵਿਚ ਹੋਈ ਭਾਜਪਾ ਦੀ ਪਰਿਵਰਤਨ ਰੈਲੀ ਵਿਚ ਕਿਹਾ ਸੀ ਕਿ ਆਤਿਸ਼ੀ ਨੇ ਆਪਣਾ ਪਿਓ ਬਦਲ ਲਿਆ ਹੈ। ਉਹ ਮਾਰਲੇਨਾ ਤੋਂ ਸਿੰਘ ਬਣ ਗਈ ਹੈ। ਉਸੇ ਦਿਨ ਭਾਜਪਾ ਨੇਤਾ ਨੇ ਪ੍ਰਿਅੰਕਾ ਗਾਂਧੀ ’ਤੇ ਕਿਹਾ ਸੀ ਕਿ ਜਿਵੇਂ ਓਖਲਾ ਅਤੇ ਸੰਗਮ ਵਿਹਾਰ ਦੀਆਂ ਸੜਕਾਂ ਬਣਾ ਦਿੱਤੀਆਂ ਗਈਆਂ ਹਨ, ਉਸੇ ਤਰ੍ਹਾਂ ਕਾਲਕਾਜੀ ’ਚ ਸਾਰੀਆਂ ਸੜਕਾਂ ਨੂੰ ਪ੍ਰਿਅੰਕਾ ਗਾਂਧੀ ਦੀਆਂ ਗੱਲ੍ਹਾਂ ਵਾਂਗ ਬਣਵਾ ਦੇਵਾਂਗਾ। ਹਾਲਾਂਕਿ, ਬਾਅਦ ਵਿਚ ਬਿਧੂੜੀ ਨੇ ਇਸ ਬਿਆਨ ਲਈ ਮੁਆਫੀ ਮੰਗ ਲਈ ਸੀ।
ਇਹ ਵੀ ਪੜ੍ਹੋ - ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ
ਬਿਧੂੜੀ ਨੇ ਮੁੜ ਦਿਖਾਈ ਆਪਣੀ ਮਹਿਲਾ ਵਿਰੋਧੀ ਸੋਚ : ਆਪ
ਆਮ ਆਦਮੀ ਪਾਰਟੀ ਨੇ ਇਤਰਾਜ਼ਯੋਗ ਬਿਆਨ ’ਤੇ ਭਾਜਪਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨੇਤਾ ਰਮੇਸ਼ ਬਿਧੂੜੀ ਨੇ ਆਪਣੀ ਮਹਿਲਾ ਵਿਰੋਧੀ ਸੋਚ ਮੁੜ ਦਿਖਾਈ। ‘ਆਪ’ ਨੇ ‘ਐਕਸ’ ’ਤੇ ਕਿਹਾ ਕਿ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਆਤਿਸ਼ੀ ’ਤੇ ਭਾਜਪਾ ਦੇ ਉਮੀਦਵਾਰ ਰਮੇਸ਼ ਬਿਧੂੜੀ ਨੇ ਮੁੜ ਇਤਰਾਜ਼ਯੋਗ ਟਿੱਪਣੀ ਕੀਤੀ। ਦਿੱਲੀ ਵਾਲੇ ਅਜਿਹੇ ਗਾਲੀਬਾਜ਼ ਨੇਤਾ ਅਤੇ ਪਾਰਟੀ ਨੂੰ ਮੁਆਫ਼ ਨਹੀਂ ਕਰਨਗੇ।
ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ 5 ਸਾਲਾਂ 'ਚ ਲੱਖਾਂ ਬੈਂਕਿੰਗ ਨੌਕਰੀਆਂ ਖੋਹ ਲਵੇਗਾ AI
NEXT STORY