ਆਜ਼ਮਗੜ੍ਹ (ਇੰਟ.) : ਉੱਤਰ ਪ੍ਰਦੇਸ਼ ਏ. ਟੀ. ਐੱਸ. ਨੇ ਸ਼ਨੀਵਾਰ ਨੂੰ ਆਜ਼ਮਗੜ੍ਹ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅਲ ਕਾਇਦਾ ਇੰਡੀਅਨ ਸਬਕਾਂਟੀਨੈਂਟ (ਏ. ਕਿਊ. ਆਈ. ਐੱਸ.) ਨਾਲ ਜੁੜੇ ਮੁਹੰਮਦ ਨਬੀਲ ਨੂੰ ਗ੍ਰਿਫ਼ਤਾਰ ਕੀਤਾ। ਏ. ਟੀ. ਐੱਸ. ਅਨੁਸਾਰ ਉਹ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਸੰਗਠਨ ਦੀ ਵਿਚਾਰਧਾਰਾ ਨਾਲ ਜੋੜ ਕੇ ਉਨ੍ਹਾਂ ਨੂੰ ਮੁਜਾਹਿਦ ਬਣਾਉਣ ਅਤੇ ਅੱਤਵਾਦੀ ਸਰਗਰਮੀਆਂ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਏ. ਡੀ. ਜੀ. ਕਾਨੂੰਨ ਵਿਵਸਥਾ ਅਮਿਤਾਭ ਯਸ਼ ਮੁਤਾਬਕ ਨਬੀਲ ਸੋਸ਼ਲ ਮੀਡੀਆ ਦੇ ਅਨਕ੍ਰਿਪਟਡ ਪਲੇਟਫਾਰਮ ’ਤੇ ਗਰੁੱਪ ਬਣਾ ਕੇ ਨੌਜਵਾਨਾਂ ਨੂੰ ਜੋੜ ਰਿਹਾ ਸੀ। ਉਸ ਦੇ ਮੋਬਾਈਲ ਦੀ ਜਾਂਚ ਵਿਚ ਏ. ਕਿਊ. ਆਈ. ਐੱਸ. ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਨਾਲ ਸਬੰਧਤ ਸਮੱਗਰੀ ਮਿਲੀ। ਉਸ ਨੇ ‘ਲਾ ਗਾਲਿਬ-ਇੱਲਲਾਹ’ ਨਾਂ ਨਾਲ ਵ੍ਹਟਸਐਪ ਗਰੁੱਪ ਵੀ ਬਣਾਇਆ ਸੀ, ਜਿਸ ਵਿਚ ਜੰਮੂ-ਕਸ਼ਮੀਰ ਤੋਂ ਇਲਾਵਾ ਵਿਦੇਸ਼ਾਂ ਦੇ ਲੋਕ ਵੀ ਜੁੜੇ ਹੋਏ ਸਨ।
ਇਹ ਵੀ ਪੜ੍ਹੋ : BRICS Summit: PM ਮੋਦੀ ਨੇ ਸ਼ੀ ਜਿਨਪਿੰਗ ਨੂੰ ਦਿੱਤੇ 3 'ਮਿਊਚਲ' ਮੰਤਰ, 50 ਮਿੰਟ ਤੱਕ ਹੋਈ ਦੁਵੱਲੀ ਗੱਲਬਾਤ
ਏ. ਟੀ. ਐੱਸ. ਦੇ ਅਨੁਸਾਰ, ਨਬੀਲ ਗਰੁੱਪ ਦੇ ਮੈਂਬਰਾਂ ਨੂੰ ‘ਮੁਜਾਹਿਦ’ ਕਹਿ ਕੇ ਸੰਬੋਧਨ ਕਰਦਾ ਸੀ ਅਤੇ ਜੇਹਾਦ ਤੇ ਹਥਿਆਰਾਂ ਨਾਲ ਜੁੜੀਆਂ ਸਰਗਰਮੀਆਂ ਲਈ ਕਥਿਤ ਤੌਰ ’ਤੇ ਕੋਡ ਸ਼ਬਦਾਂ ਦੀ ਵਰਤੋਂ ਕਰਦਾ ਸੀ। ਉਹ ਅਲ ਕਾਇਦਾ ਦੇ ਅੱਤਵਾਦੀ ਅਨਵਰ ਉੱਲ ਅਵਲਾਕੀ ਅਤੇ ਮੌਲਾਨਾ ਆਸਿਮ ਉਮਰ ਦੀਆਂ ਕਿਤਾਬਾਂ ਵੀ ਗਰੁੱਪ ਵਿਚ ਸਾਂਝੀਆਂ ਕਰਦਾ ਸੀ। ਜਾਂਚ ਵਿਚ ਪਾਕਿਸਤਾਨ, ਤੁਰਕੀ ਤੇ ਬੰਗਲਾਦੇਸ਼ ਜਾ ਕੇ ਸਿਖਲਾਈ ਲੈਣ ਦੀ ਯੋਜਨਾ ਅਤੇ ਬੰਬ ਬਣਾਉਣ ਨਾਲ ਸਬੰਧਤ ਸਮੱਗਰੀ ਤਲਾਸ਼ਣ ਦੇ ਸੰਕੇਤ ਵੀ ਮਿਲੇ ਹਨ। ਏ. ਟੀ. ਐੱਸ. ਨੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਮੰਗੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੈਂਗਲੁਰੂ ਪੁਲਸ ਨੇ 503 ਬਾਲ ਮਜ਼ਦੂਰ ਬਚਾਏ: 5,000 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ, 18 ਐੱਫ.ਆਈ.ਆਰਜ਼ ਦਰਜ
NEXT STORY