ਕੋਲਕਾਤਾ- ਪੱਛਮੀ ਬੰਗਾਲ ਵਿਚ ਉੱਤਰੀ 24 ਪਰਗਨਾ ਦੇ ਸਰਕਾਰੀ ਸਾਗਰ ਦੱਤਾ ਹਸਪਤਾਲ ਵਿਚ ਸ਼ੁੱਕਰਵਾਰ ਨੂੰ ਇਕ ਔਰਤ ਮਰੀਜ਼ ਦੀ ਮੌਤ ਮਗਰੋਂ ਗੁੱਸੇ 'ਚ ਆਈ ਭੀੜ ਦੇ ਹਮਲੇ ਮਗਰੋਂ ਜੂਨੀਅਰ ਡਾਕਟਰਾਂ ਅਤੇ ਕਾਮਿਆਂ ਨੇ ਅਣਮਿੱਥੇ ਸਮੇਂ ਲਈ ਕੰਮ ਬੰਦ ਕਰ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜੂਨੀਅਰ ਡਾਕਟਰਾਂ ਅਤੇ ਹਸਪਤਾਲ ਦੇ ਕਾਮਿਆਂ ਨੇ ਹਮਲੇ ਦੇ ਵਿਰੋਧ ਵਿਚ ਕੱਲ ਸ਼ਾਮ ਨੂੰ ਕੰਮ ਬੰਦ ਕਰ ਦਿੱਤਾ ਅਤੇ ਆਪਣੇ ਸੰਗਠਨ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਕ ਡਾਕਟਰ ਨੇ ਦੱਸਿਆ ਕਿ ਡਾਕਟਰਾਂ ਨੇ ਇਕ ਬੈਠਕ ਬੁਲਾਉਣ ਦਾ ਫ਼ੈਸਲਾ ਲਿਆ ਹੈ, ਜਿਸ ਵਿਚ ਡਿਊਟੀ ਦੌਰਾਨ ਉਨ੍ਹਾਂ 'ਤੇ ਹੋਏ ਤਾਜ਼ਾ ਹਮਲਿਆਂ ਦੇ ਮੱਦੇਨਜ਼ਰ ਸਥਿਤੀ 'ਤੇ ਫ਼ੈਸਲਾ ਲਿਆ ਜਾਵੇਗਾ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਇਕ ਮਹਿਲਾ ਮਰੀਜ਼ ਨੂੰ ਦੁਪਹਿਰ 2.57 ਵਜੇ ਦਾਖ਼ਲ ਕਰਵਾਇਆ ਗਿਆ ਅਤੇ ਡਾਕਟਰਾਂ ਵਲੋਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਾਮ 6 ਵਜੇ ਉਸ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਕਰੀਬ 15-20 ਲੋਕਾਂ ਨੇ ਪੀ. ਜੀ. ਟੀ., ਕਈ ਜੂਨੀਅਰ ਡਾਕਟਰਾਂ, ਨਰਸਾਂ ਅਤੇ ਨਿੱਜੀ ਸੁਰੱਖਿਆ ਕਰਮੀਆਂ 'ਤੇ ਹਮਲਾ ਕੀਤਾ। ਇਕ ਡਾਕਟਰ ਨੇ ਦੋਸ਼ ਲਾਇਆ ਹੈ ਕਿ ਹਮਲਾ ਹਸਪਤਾਲ ਵਿਚ ਪੁਲਸ ਦੀ ਮੌਜੂਦਗੀ ਵਿਚ ਹੋਏ ਅਤੇ ਵਰਦੀਧਾਰੀ ਲੋਕ ਮੂਕਦਰਸ਼ਕ ਬਣੇ ਰਹੇ। ਸੂਤਰਾਂ ਮੁਤਾਬਕ ਪੁਲਸ ਨੇ ਡਾਕਟਰਾਂ 'ਤੇ ਹਮਲੇ ਦੇ ਮਾਮਲੇ ਵਿਚ 3 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਭਾਲੂ ਨੇ ਲੋਕਾਂ 'ਤੇ ਕੀਤਾ ਹਮਲੇ, ਇਕ ਕੁੜੀ ਸਣੇ ਦੋ ਲੋਕਾਂ ਦੀ ਮੌਤ, 4 ਜ਼ਖ਼ਮੀ
NEXT STORY