ਪਟਨਾ - ਨੇਪਾਲ ਸਰਕਾਰ ਦੇ ਸੰਵਿਧਾਨ ਸੋਧ ਪ੍ਰਸਤਾਵ ਨੂੰ ਖਾਰਿਜ ਕੀਤੇ ਜਾਣ ਦੀ ਮੰਗ ਕਰਣ ਵਾਲੀ ਸੰਸਦ ਮੈਂਬਰ ਸਰਿਤਾ ਗਿਰੀ ਦੇ ਘਰ 'ਤੇ ਹਮਲਾ ਹੋਇਆ ਹੈ। ਉਨ੍ਹਾਂ ਦੇ ਘਰ 'ਤੇ ਕਾਲ਼ਾ ਝੰਡਾ ਲਗਾ ਕੇ ਦੇਸ਼ ਛੱਡਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਸੰਸਦ ਨੇ ਪੁਲਸ ਨੂੰ ਫੋਨ 'ਤੇ ਦਿੱਤੀ ਪਰ ਪੁਲਸ ਉਨ੍ਹਾਂ ਦੀ ਮਦਦ ਲਈ ਨਹੀਂ ਪਹੁੰਚੀ। ਉਨ੍ਹਾਂ ਦੀ ਪਾਰਟੀ ਨੇ ਵੀ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਹੈ।
ਸਰਕਾਰ ਵੱਲੋਂ ਨਵੇਂ ਨਕਸ਼ੇ ਨੂੰ ਸੰਵਿਧਾਨ ਦਾ ਹਿੱਸਾ ਬਣਾਉਣ ਲਈ ਲਿਆਂਦੇ ਗਏ ਸੰਵਿਧਾਨ ਸੋਧ ਪ੍ਰਸਤਾਵ 'ਤੇ ਆਪਣਾ ਵੱਖਰਾ ਸੋਧ ਪ੍ਰਸਤਾਵ ਪਾਉਂਦੇ ਹੋਏ ਜਨਤਾ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਸਰਿਤਾ ਗਿਰੀ ਨੇ ਇਸ ਨੂੰ ਖਾਰਿਜ ਕਰਣ ਦੀ ਮੰਗ ਕੀਤੀ ਹੈ। ਉਥੇ ਹੀ, ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਤੁਰੰਤ ਇਸ ਸੋਧ ਪ੍ਰਸਤਾਵ ਨੂੰ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਪ੍ਰਸਤਾਵ ਵਾਪਸ ਨਾ ਲੈਣ 'ਤੇ ਪਾਰਟੀ ਤੋਂ ਮੁਅੱਤਲ ਕਰਣ ਦੀ ਚਿਤਾਵਨੀ ਦਿੱਤੀ ਹੈ।
ਨੇਪਾਲ ਦੀ ਸੰਸਦ 'ਚ ਸੰਵਿਧਾਨ ਸੋਧ ਪ੍ਰਸਤਾਵ 'ਤੇ ਆਪਣੀ ਸਲਾਹ ਦੇਣ ਲਈ 72 ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਸਰਿਤਾ ਗਿਰੀ ਨੇ ਕਿਹਾ ਕਿ ਨੇਪਾਲ ਸਰਕਾਰ ਕੋਲ ਸਮਰੱਥ ਪ੍ਰਮਾਣ ਨਾ ਹੋਣ ਕਾਰਣ ਇਸ ਸੋਧ ਪ੍ਰਸਤਾਵ ਨੂੰ ਖਾਰਿਜ ਕੀਤਾ ਜਾਵੇ।
ਸਰਿਤਾ ਗਿਰੀ ਉਸੇ ਪਾਰਟੀ ਦੀ ਸੰਸਦ ਮੈਂਬਰ ਹੈ ਜਿਸ ਪਾਰਟੀ ਨੂੰ ਇਸ ਸੋਧ ਦੇ ਪ੍ਰਸਤਾਵ ਦਾ ਵਿਰੋਧ ਕਰਣ ਲਈ ਦੋ ਪਾਰਟੀਆਂ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਪਾਰਟੀ ਦਾ ਮਿਲਾ ਕੇ ਬਣਾਈ ਗਈ ਸੀ। ਹੁਣ ਇਸ ਹਾਲਾਤ 'ਚ ਉਨ੍ਹਾਂ ਦੀ ਪਾਰਟੀ ਵੀ ਉਨ੍ਹਾਂ ਦੇ ਨਾਲ ਖੜੀ ਨਹੀਂ ਦਿਖ ਰਹੀ ਹੈ।
ਭਾਰਤ 'ਤੇ ਅਮਰੀਕੀ ਰਿਪੋਰਟ ਨੇ ਧਾਰਮਿਕ ਘੱਟ ਗਿਣਤੀਆਂ ਖਿਲਾਫ ਹਿੰਸਾ ਤੇ ਭੇਦਭਵ ਦੇ ਲਾਏ ਦੋਸ਼
NEXT STORY