ਨਵੀਂ ਦਿੱਲੀ— ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਉਮਰ ਖਾਲਿਦ 'ਤੇ ਹਮਲਾ ਕਰਨ ਵਾਲਾ ਵਿਅਕਤੀ ਸੀਸੀਟੀਵੀ 'ਚ ਕੈਦ ਹੋ ਗਿਆ। ਸੀਸੀਟੀਵੀ ਫੁਟੇਜ 'ਚ ਹਮਲਾਵਾਰ ਦਾ ਚਿਹਰਾ ਦਿਖਾਈ ਦੇ ਰਿਹਾ ਹੈ। ਪੁਲਸ ਨੇ ਸੀਸੀਟੀਵੀ ਫੁਟੇਜ ਦੀ ਇਕ ਤਸਵੀਰ ਜਾਰੀ ਕੀਤੀ ਹੈ। ਜਿਸ 'ਚ ਸ਼ਖਸ ਕੰਸਟੀਟਿਊਸ਼ਨਲ ਕਲੱਬ ਦੇ ਕੋਲ ਵਿਟੱਲਭਾਈ ਮਾਰਗ ਤੋਂ ਭੱਜਦਾ ਦਿਖਾਈ ਦੇ ਰਿਹਾ ਹੈ। ਉਮਰ 'ਤੇ ਸੰਸਦ ਭਵਨ ਦੇ ਨੇੜੇ ਸਥਿਤ ਕੰਸਟੀਟਿਊਸ਼ਨਲ ਕਲੱਬ ਦੇ ਠੀਕ ਬਾਹਰ ਗੋਲੀ ਚਲਾਈ ਗਈ ਪਰ ਵਿਦਿਆਰਥੀ ਵਾਲ-ਵਾਲ ਬਚ ਗਿਆ। ਪੁਲਸ ਨੇ ਕਿਹਾ ਹੈ ਕਿ ਭੱਜਦੇ ਸਮੇਂ ਹਮਲਾਵਾਰ ਦਾ ਹਥਿਆਰ ਉੱਥੇ ਡਿੱਗ ਗਿਆ। ਪੁਲਸ ਨੇ ਹਥਿਆਰ ਜ਼ਬਤ ਕਰ ਲਿਆ।
ਦਿੱਲੀ ਰੇਂਜ ਦੇ ਸੰਯੁਕਤ ਪੁਲਸ ਆਯੁਕਤ ਅਜੈ ਚੌਧਰੀ ਨੇ ਕਿਹਾ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗੋਲੀਆਂ ਚਲਾਈਆਂ ਗਈਆਂ ਹਨ ਜਾਂ ਨਹੀਂ। ਖਾਲਿਦ ਨੇ ਕਿਹਾ ਕਿ ਉਹ ਚਾਹ ਪੀਣ ਤੋਂ ਬਾਅਦ ਵਾਪਸ ਪਰਿਸਰ ਦੇ ਅੰਦਰ ਜਾ ਰਹੇ ਸੀ ਜਦੋਂ ਕਿਸੇ ਨੇ ਉਸ 'ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਨਿਕਲੇ। ਖਾਲਿਦ ਨੇ ਕਿਹਾ ਕਿ ਉਹ ਹਮਲਾਵਾਰ ਦਾ ਚਿਹਰਾ ਨਹੀਂ ਦੇਖ ਪਾਏ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਕਿਸੇ ਇਕੱਠ ਦੁਆਰਾ ਕੀਤਾ ਗਿਆ ਹੈ ਅਤੇ ਕੀ ਹਮਲਾਵਾਰ ਦੇ ਨਾਲ ਹੋਰ ਵੀ ਲੋਕ ਸਨ। ਇਹ ਸਭ ਉਦੋਂ ਹੋਇਆ ਜਦੋਂ ਮੈਂ ਭੀੜ ਦੁਆਰਾ ਕੀਤੀ ਜਾ ਰਹੀ ਮਾਬ ਲਿੰਚਿੰਗ ਦੇ ਖਿਲਾਫ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਇਆ ਸੀ।
ਖਾਲਿਦ ਨੇ ਕਿਹਾ ਕਿ ਦੇਸ਼ 'ਚ ਖੌਫ ਦਾ ਮਾਹੌਲ ਹੈ। ਸਰਕਾਰ ਦੇ ਖਿਲਾਫ ਬੋਲਣ 'ਤੇ ਤੁਹਾਡੇ 'ਤੇ ਇਕ ਠੱਪਾ ਲੱਗ ਜਾਵੇਗਾ ਅਤੇ ਉਸ ਤੋਂ ਬਾਅਦ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ। ਖਾਲਿਦ ਪਹਿਲੀ ਵਾਰ 2016 'ਚ ਸੁਰਖੀਆਂ 'ਚ ਆਏ ਸੀ ਜਦੋਂ ਜੇ. ਐੱਨ.ਯੂ. 'ਚ ਇਕ ਪ੍ਰੋਗਰਾਮ ਦੌਰਾਨ ਕਥਿਤ ਰੂਪ ਨਾਲ ਰਾਸ਼ਟਰ ਵਿਰੋਧੀ ਨਾਰੇਬਾਜ਼ੀ ਕਰਨ ਲਈ ਉਨ੍ਹਾਂ ਅਤੇ ਜੇ.ਐੱਨ. ਯੂ. ਵਿਦਿਆਰਥੀ ਸੰਘ ਦੇ ਨੇਤਾ ਕਨ੍ਹਇਆ ਕੁਮਾਰ ਅਤੇ ਤਿੰਨ ਹੋਰ ਦੇ ਖਿਲਾਫ ਰਾਜਦ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
10ਵੀਂ ਦਾ ਨਤੀਜਾ : ਹਰਿਆਣਾ ਦੇ ਸਰਕਾਰੀ ਸਕੂਲਾਂ ਨੇ ਬਣਾਇਆ ਸ਼ਰਮਨਾਕ ਰਿਕਾਰਡ
NEXT STORY