ਬਰੇਲੀ- ਯੂ. ਪੀ. ਦੇ ਸਾਬਕਾ ਮੰਤਰੀ ਤੇ ਰਾਸ਼ਟਰੀ ਸ਼ੋਸ਼ਿਤ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਪ੍ਰਸਾਦ ਮੌਰਿਆ ਨੇ ਇਕ ਵਾਰ ਫਿਰ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਹੈ।
ਉਨ੍ਹਾਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਜ਼ਮੀ ਵੱਲੋਂ ਔਰੰਗਜ਼ੇਬ ਬਾਰੇ ਦਿੱਤੇ ਗਏ ਬਿਆਨ ਦੀ ਹਮਾਇਤ ਕੀਤੀ ਹੈ।
ਭਾਜਪਾ ’ਤੇ ਹਮਲਾ ਕਰਦਿਆਂ ਉਨ੍ਹਾਂ ਸ਼ਨੀਵਾਰ ਕਿਹਾ ਕਿ ਔਰੰਗਜ਼ੇਬ ਨਾਥੂਰਾਮ ਗੋਡਸੇ ਨਾਲੋਂ ਬਿਹਤਰ ਸੀ ਕਿਉਂਕਿ ਉਸ ਨੇ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਸੀ। ਕਾਂਸ਼ੀ ਰਾਮ ਦੇ ਜਨਮ ਦਿਨ ’ਤੇ, ਸਵਾਮੀ ਪ੍ਰਸਾਦ ਮੌਰਿਆ ਨੇ ਸ਼ਨੀਵਾਰ ਰਾਏਬਰੇਲੀ ’ਚ ‘ਸੰਵਿਧਾਨ ਸਨਮਾਨ ਤੇ ਜਨਹਿੱਤ ਹੁੰਕਾਰ’ ਯਾਤਰਾ ਕੱਢੀ। ਇਸ ਦੌਰਾਨ ਉਨ੍ਹਾਂ ਭਾਜਪਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਲੋਕ ਉਸ ਨੂੰ 2027 ’ਚ ਸੱਤਾ ਤੋਂ ਬਾਹਰ ਕਰ ਦੇਣਗੇ। ਭਾਜਪਾ ਆਗੂ ਦੇਸ਼ ’ਚ ਨਫ਼ਰਤ ਦੇ ਬੀਜ ਬੀਜ ਰਹੇ ਹਨ। ਜਿਹੜੇ ਕਹਿੰਦੇ ਹਨ ਕਿ ਔਰੰਗਜ਼ੇਬ ਬਹੁਤ ਹਿੰਸਕ ਸੀ ਤੇ ਉਸ ਨੂੰ ਸਭ ਤੋਂ ਭੈੜਾ ਰਾਜਾ ਮੰਨਿਆ ਜਾਂਦਾ ਸੀ, ਉਹ ਬੁਰਾ ਹੋ ਸਕਦਾ ਹੈ ਪਰ ਨਾਥੂਰਾਮ ਗੋਡਸੇ ਨਾਲੋਂ ਬਿਹਤਰ ਸੀ।
ਗੋਲਡ ਸਮੱਗਲਿੰਗ 'ਚ ਫੜੀ ਗਈ ਅਦਾਕਾਰਾ ਦੇ DGP ਪਿਓ ਨੂੰ ਲਾਜ਼ਮੀ ਛੁੱਟੀ 'ਤੇ ਭੇਜਿਆ
NEXT STORY