ਰੁਦਰਪ੍ਰਯਾਗ– ਕੇਦਾਰਨਾਥ ਤੋਂ 5 ਕਿਲੋਮੀਟਰ ਉਪਰ ਚੌਰਾਬਾੜੀ ਤਾਲ ਦੇ ਕੋਲ ਗਲੇਸ਼ੀਅਰ ਦੇ ਕੈਚਮੈਂਟ ’ਚ ਬਰਫ ਦੇ ਤੋਦੇ ਡਿਗੇ, ਜਿਸ ਨੇ ਫਿਰ 2013 ’ਚ ਆਈ ਆਫਤ ਦੀ ਯਾਦ ਤਾਜ਼ਾ ਕਰ ਦਿੱਤੀ ਹੈ।
ਹਾਲਾਂਕਿ ਇਹ ਬਰਫ਼ ਦੇ ਤੋਦੇ ਛੋਟੇ ਹੋਣ ਕਾਰਨ ਨੁਕਸਾਨ ਨਹੀਂ ਹੋਇਆ ਹੈ। ਜ਼ਿਲਾ ਪ੍ਰਸ਼ਾਸਨ ਧਾਮ ’ਚ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਬਰਫ਼ ਦੇ ਤੋਦਿਆਂ ਦਾ ਆਕਾਰ ਛੋਟਾ ਹੋਣ ਅਤੇ ਫਿਲਹਾਲ ਘੱਟ ਬਰਫ਼ ਹੋਣ ਕਾਰਨ ਇਸ ਦੀ ਰਫ਼ਤਾਰ ਬਹੁਤ ਜ਼ਿਆਦਾ ਨਹੀਂ ਸੀ। ਫਿਰ ਵੀ ਖ਼ਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ।
ਧਾਮ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅੰਦਾਜ਼ਾ ਹੈ ਕਿ ਕੇਦਾਰਨਾਥ ਦੇ ਆਲੇ-ਦੁਆਲੇ ਦੀਆਂ ਪਹਾੜੀਆਂ ’ਤੇ ਬਰਫਬਾਰੀ ਹੋਈ ਹੈ, ਜਿਸ ਕਾਰਨ ਗਲੇਸ਼ੀਅਰ ਖਿਸਕ ਗਿਆ ਹੋਵੇਗਾ।
ਨਰਾਤਿਆਂ ਤੋਂ ਪਹਿਲਾਂ ਕਟੜਾ ’ਚ ਵਧਣ ਲੱਗੀ ਸ਼ਰਧਾਲੂਆਂ ਦੀ ਭੀੜ
NEXT STORY