ਕਟੜਾ (ਅਮਿਤ)- ਅਗਲੇ ਹਫ਼ਤੇ 26 ਸਤੰਬਰ ਤੋਂ ਸ਼ੁਰੂ ਹੋ ਰਹੇ ਨਰਾਤਿਆਂ ਦੇ ਮੌਕੇ ਵੈਸ਼ਨੋ ਦੇਵੀ ਭਵਨ ਸਮੇਤ ਕਟੜਾ ’ਚ ਸਜਾਵਟ ਦਾ ਕੰਮ ਚੱਲ ਰਿਹਾ ਹੈ। ਇਸ ਸਜਾਵਟ ਨੂੰ ਨਰਾਤਿਆਂ ਤੋਂ ਪਹਿਲਾਂ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ ਆਪਣੇ ਮੋਬਾਇਲ ਕੈਮਰਿਆਂ ’ਚ ਕੈਦ ਕਰਦੇ ਨਜ਼ਰ ਆ ਰਹੇ ਹਨ। ਸ਼ਰਧਾਲੂ ਕਸਬੇ ਦੇ ਮੁੱਖ ਚੌਕ ’ਤੇ ਬਣੀਆਂ ਡਿਓਢੀਆਂ, ਰੰਗ-ਬਿਰੰਗੀਆਂ ਲਾਈਟਾਂ ਸਮੇਤ ਫੁਹਾਰਿਆਂ ਦੇ ਮਨਮੋਹਕ ਦ੍ਰਿਸ਼ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।
ਸ਼ਾਮ ਨੂੰ ਕਟੜਾ ਦੇ ਮੁੱਖ ਚੌਕ ’ਤੇ ਮੌਜੂਦ ਸ਼ਰਧਾਲੂਆਂ ਦੀ ਭੀੜ ਦਰਸਾਉਂਦੀ ਹੈ ਕਿ ਇਸ ਵਾਰ ਨਰਾਤਿਆਂ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂ ਮਾਂ ਭਗਵਤੀ ਦੇ ਦਰਸ਼ਨਾਂ ਲਈ ਪਹੁੰਚਣਗੇ। ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਨਰਾਤਿਆਂ ਤੋਂ ਪਹਿਲਾਂ ਹੀ ਕਟੜਾ ’ਚ ਸ਼ਰਧਾਲੂਆਂ ਦੀ ਭੀੜ ਵਧਣੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਨਰਾਤਿਆਂ ਦੌਰਾਨ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਿਛਲੇ ਸਾਲ ਨਾਲੋਂ ਵੱਧ ਸ਼ਰਧਾਲੂ ਵੈਸ਼ਨੋ ਦੇਵੀ ਭਵਨ ਪਹੁੰਚਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਇਸਰੋ ਨੇ ਤਿਆਰ ਕੀਤਾ ਨਕਲੀ ਪੈਰ, 10 ਗੁਣਾ ਕਿਫਾਇਤੀ ਕੀਮਤ 'ਤੇ ਹੋਵੇਗਾ ਉਪਲਬਧ
NEXT STORY