ਅਯੁੱਧਿਆ- ਅਯੁੱਧਿਆ ਵਿਚ ਬਣੇ ਨਵੇਂ ਬਣੇ ਰਾਮ ਮੰਦਰ ’ਚ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਇਕ ਮਹੀਨੇ ਅੰਦਰ 25 ਕਿਲੋ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਲਗਭਗ 25 ਕਰੋੜ ਰੁਪਏ ਦਾ ਦਾਨ ਮਿਲਿਆ ਹੈ। ਰਾਮ ਮੰਦਰ ਟਰੱਸਟ ਦਫ਼ਤਰ ਦੇ ਇੰਚਾਰਜ ਪ੍ਰਕਾਸ਼ ਗੁਪਤਾ ਨੇ ਸ਼ਨੀਵਾਰ ਦੱਸਿਆ ਕਿ 25 ਕਰੋੜ ਰੁਪਏ ਦੀ ਰਕਮ ’ਚ ਮੰਦਰ ਟਰੱਸਟ ਦੇ ਦਫ਼ਤਰ ’ਚ ਜਮ੍ਹਾਂ ਕਰਵਾਏ ਗਏ ਚੈੱਕ, ਡਰਾਫ਼ਟ ਅਤੇ ਨਕਦੀ ਦੇ ਨਾਲ-ਨਾਲ ਦਾਨ ਬਕਸਿਆਂ ’ਚ ਜਮ੍ਹਾਂ ਰਕਮ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਟਰੱਸਟ ਦੇ ਬੈਂਕ ਖਾਤਿਆਂ ’ਚ ਆਨਲਾਈਨ ਭੇਜੇ ਗਏ ਪੈਸਿਆਂ ਬਾਰੇ ਜਾਣਕਾਰੀ ਨਹੀਂ ਹੈ। 23 ਜਨਵਰੀ ਤੋਂ ਹੁਣ ਤੱਕ ਲਗਭਗ 60 ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। ਰਾਮ ਭਗਤਾਂ ਦੀ ਸ਼ਰਧਾ ਅਜਿਹੀ ਹੈ ਕਿ ਉਹ ਰਾਮਲੱਲਾ ਲਈ ਚਾਂਦੀ ਤੇ ਸੋਨੇ ਦੀਆਂ ਬਣੀਆਂ ਅਜਿਹੀਆਂ ਵਸਤੂਆਂ ਵੀ ਦਾਨ ਕਰ ਰਹੇ ਹਨ, ਜਿਨ੍ਹਾਂ ਦੀ ਵਰਤੋਂ ਸ਼੍ਰੀ ਰਾਮ ਜਨਮ ਭੂਮੀ ਮੰਦਰ ’ਚ ਨਹੀਂ ਕੀਤੀ ਜਾ ਸਕਦੀ।
ਇਸ ਦੇ ਬਾਵਜੂਦ ਸ਼ਰਧਾਲੂਆਂ ਦੀ ਸ਼ਰਧਾ ਨੂੰ ਵੇਖਦੇ ਹੋਏ ਰਾਮ ਮੰਦਰ ਟਰੱਸਟ ਸੋਨੇ-ਚਾਂਦੀ ਦੀਆਂ ਵਸਤਾਂ, ਗਹਿਣੇ, ਭਾਂਡੇ ਅਤੇ ਦਾਨ ਸਵੀਕਾਰ ਕਰ ਰਿਹਾ ਹੈ। ਮੰਦਰ ਟਰੱਸਟ ਨੂੰ ਉਮੀਦ ਹੈ ਕਿ ਰਾਮ ਨੌਮੀ ਤਿਉਹਾਰ ਦੌਰਾਨ ਦਾਨ ’ਚ ਵਾਧਾ ਹੋਵੇਗਾ । ਉਸ ਸਮੇਂ ਦੌਰਾਨ ਲਗਭਗ 50 ਲੱਖ ਸ਼ਰਧਾਲੂਆਂ ਦੇ ਅਯੁੱਧਿਆ ਆਉਣ ਦੀ ਉਮੀਦ ਹੈ। ਗੁਪਤਾ ਅਨੁਸਾਰ ਰਾਮ ਨੌਮੀ ਦੇ ਮੌਕੇ ਦਾਨ ਵਜੋਂ ਵੱਡੀ ਗਿਣਤੀ ’ਚ ਨਕਦੀ ਪ੍ਰਾਪਤ ਹੋ ਸਕਦੀ ਹੈ। ਇਸ ਨੂੰ ਧਿਆਨ ’ਚ ਰਖਦਿਆਂ ਸਟੇਟ ਬੈਂਕ ਆਫ ਇੰਡੀਆ ਨੇ ਰਾਮ ਜਨਮ ਭੂਮੀ ਵਿਖੇ 4 ਆਟੋਮੈਟਿਕ ਕਾਊਂਟਿੰਗ ਮਸ਼ੀਨਾਂ ਲਾਈਆਂ ਹਨ।
ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਗਰਜੇ ਕਿਸਾਨ, ਕਿਹਾ- ਮੰਗਾਂ ਮਨਵਾਏ ਬਿਨਾਂ ਨਹੀ ਜਾਵਾਂਗੇ ਵਾਪਸ
NEXT STORY