ਪਟਿਆਲਾ/ਸਨੌਰ (ਮਨਦੀਪ ਜੋਸਨ)- ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਡਟੇ ਹਜ਼ਾਰਾਂ ਕਿਸਾਨਾ ਵੱਲੋਂ ਬੀਤੀ ਸ਼ਾਮ ਦੋਵੇਂ ਪਾਸੇ ਰੈਲੀਆਂ ਕਰ ਕੇ ਐਲਾਨ ਕੀਤਾ ਗਿਆ ਕਿ ਉਹ ਕੇਂਦਰ ਸਰਕਾਰ ਤੋਂ ਮੰਗਾਂ ਮਨਵਾ ਕੇ ਵਾਪਸ ਜਾਣਗੇ। ਇਸ ਮੌਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਕੇਂਦਰ ਸਰਕਾਰ ਚੋਣ ਜ਼ਾਬਤੇ ਤੋਂ ਪਹਿਲਾਂ ਮੰਗਾਂ ਮੰਨ ਲਵੇ। ਇਸ ਤੋਂ ਪਹਿਲਾਂ ਅਸੀਂ ਇਥੋਂ ਹਿੱਲਣ ਵਾਲੇ ਨਹੀਂ ਅਤੇ ਬਹੁਤ ਜਲਦੀ ਦਿੱਲੀ ਵੱਲ ਕੂਚ ਕਰਾਂਗੇ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਵਿਚਾਲੇ ਖੁੱਲ੍ਹਣ ਲੱਗੇ ਦਿੱਲੀ ਦੇ ਬਾਰਡਰ, JCB ਨਾਲ ਤੋੜੀਆਂ ਜਾ ਰਹੀਆਂ 'ਕੰਧਾਂ' (ਵੀਡੀਓ)
ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਅੱਜ ਵੀ ਪੂਰੀ ਤਰ੍ਹਾਂ ਮਾਹੌਲ ਤਣਾਅਪੂਰਨ ਰਿਹਾ। ਦੋਵੇਂ ਬਾਰਡਰਾਂ ’ਤੇ ਇਸ ਵੇਲੇ ਵੀ 10 ਹਜ਼ਾਰ ਦੇ ਕਰੀਬ ਕਿਸਾਨ ਮੌਜੂਦ ਹਨ। ਕਿਸਾਨਾਂ ’ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਬਾਂਹ ਨਹੀਂ ਫੜ ਰਹੀ। ਹਰਿਆਣਾ ਸਰਕਾਰ ਉਨ੍ਹਾਂ ਉਪਰ ਤਸ਼ੱਦਦ ਕਰ ਰਹੀ ਹੈ ਤੇ ਪੰਜਾਬ ਸਰਕਾਰ ਸ਼ੁਭਕਰਨ ਨੂੰ ਸ਼ਹੀਦ ਨਹੀਂ ਐਲਾਨ ਰਹੀ ਅਤੇ ਨਾਂ ਹੀ ਉਸ ਨੂੰ ਮਾਰਨ ਵਾਲੇ ਦੋਸ਼ੀਆਂ ’ਤੇ ਕੇਸ ਦਰਜ ਕਰ ਰਹੀ ਹੈ।
ਇਹ ਵੀ ਪੜ੍ਹੋ- ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)
ਸਰਵਣ ਸਿੰਘ ਪੰਧੇਰ ਤੇ ਹੋਰ ਕਿਸਾਨ ਆਗੂਆਂ ਨੇ ਆਖਿਆ ਕਿ ਜੰਗ ਲੰਬੀ ਹੈ ਪਰ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਆਪਣਾ ਭੁਲੇਖਾ ਕੱਢ ਦੇਣ ਕਿ ਕਿਸਾਨ ਇਥੋਂ ਵਾਪਸ ਚਲੇ ਜਾਣਗੇ। ਜੇਕਰ ਕਿਸਾਨ ਦਿੱਲੀ ਬੈਠ ਕੇ ਇਕ ਸਾਲ ਮੋਰਚਾ ਚਲਾ ਸਕਦੇ ਹਨ ਤਾਂ ਉਹ ਇੱਥੇ ਦੋਵੇਂ ਮੋਰਚਿਆਂ ’ਤੇ ਵੀ ਬੈਠ ਸਕਦੇ ਹਨ, ਕੇਂਦਰ ਵਲੋਂ ਕੀਤੀ ਗਈ ਬੈਰੀਕੇਡਿੰਗ ਨੂੰ ਤੋੜਨ ਦੀ ਵੀ ਸਮਰੱਥਾ ਰੱਖਦੇ ਹਨ। ਇਸ ਤੋਂ ਬਾਅਦ ਦੋਵੇਂ ਬਾਰਡਰਾਂ ’ਤੇ ਹਜ਼ਾਰਾਂ ਕਿਸਾਨਾਂ ਵੱਲੋਂ ਸ਼ਹੀਦ ਕਿਸਾਨ ਸ਼ੁਭਕਰਨ ਅਤੇ ਹੋਰ ਕਿਸਾਨਾਂ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਹ ਵੀ ਪੜ੍ਹੋ- ਕਿਸਾਨਾਂ ਨਾਲ ਝੜਪ 'ਚ ਦੋ DSP ਸਣੇ ਕਈ ਪੁਲਸ ਮੁਲਾਜ਼ਮ ਜ਼ਖ਼ਮੀ, ਵੀਡੀਓ 'ਚ ਵੇਖੋ ਤਣਾਅਪੂਰਨ ਮਾਹੌਲ
ਪੰਧੇਰ ਵੱਲੋਂ ਕਿਸਾਨਾਂ ਨੂੰ ਸੱਦਾ- ਟਰਾਲੀਆਂ ਅਤੇ ਸੜਕਾਂ ’ਤੇ ਲੋਹੇ ਦੇ ਪੱਕੇ ਰੈਣ-ਬਸੇਰੇ ਬਣਾ ਲਵੋ
ਇਸ ਮੌਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਤੇ ਹੋਰਾਂ ਨੇ ਜੁੜੇ ਹਜ਼ਾਰਾਂ ਕਿਸਾਨਾਂ ਨੂੰ ਆਖਿਆ ਕਿ ਉਹ ਲੰਬੀ ਲੜਾਈ ਦੀ ਤਿਆਰੀ ਕਰ ਲੈਣ। ਉਨ੍ਹਾਂ ਕਿਸਾਨਾਂ ਨੂੰ ਆਖਿਆ ਕਿ ਉਹ ਆਪਣੀ ਟਰਾਲੀਆਂ ’ਤੇ ਪੱਕੇ ਲੋਹੇ ਦੇ ਸ਼ੈੱਡ ਬਣਾ ਲੈਣ ਤੇ ਸੜਕਾਂ ਉਪਰ ਵੀ ਪੱਕੇ ਸ਼ੈੱਡ ਬਣਾ ਲੈਣ ਤਾਂ ਜੋ ਇੱਥੇ ਲੰਬਾ ਸਮਾਂ ਬੈਠ ਕੇ ਲੜਾਈ ਲੜੀ ਜਾ ਸਕੇ। ਉਨ੍ਹਾਂ ਆਖਿਆ ਕਿ ਅਸੀਂ ਪੂਰੀ ਤਿਆਰੀ ਨਾਲ ਆਏ ਹਾਂ। ਅਸੀਂ ਮੋਦੀ ਦੀਆਂ ਘੁਰਕੀਆਂ ਤੋਂ ਨਹੀਂ ਡਰਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੂਰ ਹੋਇਆ ਦਿੱਲੀ : ਕੱਚਾ ਮਾਲ ਹੋਇਆ ਮਹਿੰਗਾ, ਵਪਾਰੀਆਂ ਲਈ ਖੜ੍ਹੀ ਹੋਈ ‘ਵੱਡੀ ਪ੍ਰੇਸ਼ਾਨੀ’
NEXT STORY