ਅਯੁੱਧਿਆ - ਰਾਮਨਗਰੀ ਅਯੁੱਧਿਆ ’ਚ 25 ਨਵੰਬਰ ਨੂੰ ਹੋਣ ਵਾਲੇ ਇਤਿਹਾਸਕ ਝੰਡਾ ਲਹਿਰਾਉਣ ਲਈ ਸਮਾਰੋਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਇੱਥੇ ਰਾਮ ਮੰਦਰ ਦੇ ਸਿਖਰ ’ਤੇ ਭਗਵਾ ਝੰਡਾ ਲਹਿਰਾ ਕੇ ਸਮਾਰੋਹ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਅਯੁੱਧਿਆ ਏਅਰਪੋਰਟ ਤੋਂ ਸਾਕੇਤ ਕਾਲਜ ਤੱਕ ਹੈਲੀਕਾਪਟਰ ਰਾਹੀਂ ਪਹੁੰਚਣਗੇ।
ਪੀ. ਐੱਮ. ਮੋਦੀ ਗੇਟ ਨੰਬਰ 11 (ਸ਼ੰਕਰਾਚਾਰਿਆ ਪ੍ਰਵੇਸ਼ ਦੁਆਰ) ਤੋਂ ਮੰਦਰ ਕੰਪਲੈਕਸ ’ਚ ਦਾਖ਼ਲ ਹੋਣਗੇ। ਇਸ ਰਸਤੇ ਨੂੰ ਵੀ. ਵੀ. ਆਈ. ਪੀ. ਰੂਟ ਦੇ ਤੌਰ ’ਤੇ ਰੱਖਿਆ ਗਿਆ ਹੈ। ਸਮਾਰੋਹ ’ਚ ਸ਼ਾਮਲ ਹੋਣ ਲਈ ਸੱਦੇ ਗਏ 8 ਹਜ਼ਾਰ ਮਹਿਮਾਨਾਂ ਦੇ ਬੈਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਅਨੁਸਾਰ 19 ਬਲਾਕਾਂ ’ਚ ਕੁਰਸੀਆਂ ਲਾਈਆਂ ਗਈਆਂ ਹਨ। ਮਹਿਮਾਨਾਂ ਦੀਆਂ ਸ਼੍ਰੇਣੀਆਂ ਅਨੁਸਾਰ ਵੱਖ-ਵੱਖ ਰੰਗਾਂ ਦੇ ਪੰਡਾਲ ਤਿਆਰ ਕੀਤੇ ਗਏ ਹਨ। ਤਾਲਮੇਲ ਟੀਮ ਨਾਸ਼ਤਾ, ਪ੍ਰਸ਼ਾਦ ਅਤੇ ਦਰਸ਼ਨ ਦਾ ਪ੍ਰਬੰਧ ਸੰਭਾਲੇਗੀ।
ਪ੍ਰਧਾਨ ਮੰਤਰੀ ਸਵੇਰੇ 10 ਵਜੇ ਸਪਤਮੰਦਰ ’ਚ ਦਰਸ਼ਨ ਕਰਨਗੇ, ਫਿਰ ਸ਼ੇਸ਼ਾਵਤਾਰ ਅਤੇ ਮਾਤਾ ਅੰਨਪੂਰਣਾ ਮੰਦਰ ਜਾਣਗੇ। ਇਸ ਤੋਂ ਬਾਅਦ ਰਾਮ ਦਰਬਾਰ ਗਰਭਗ੍ਰਹਿ ਅਤੇ ਰਾਮਲੱਲਾ ਗਰਭਗ੍ਰਹਿ ’ਚ ਪੂਜਾ ਹੋਵੇਗੀ। ਦੁਪਹਿਰ 12 ਵਜੇ ਮੁੱਖ ਝੰਡਾ ਲਹਿਰਾਇਆ ਜਾਵੇਗਾ। ਪੀ. ਐੱਮ. ਓ. ਅਨੁਸਾਰ ਸਮਕੋਣ ਤ੍ਰਿਭੁਜ ਆਕਾਰ ਦਾ ਝੰਡਾ, 10 ਫੁੱਟ ਉੱਚਾ ਅਤੇ 20 ਫੁੱਟ ਲੰਮਾ ਹੈ, ਜਿਸ ’ਤੇ ਦੀਪਤੀਮਾਨ ਸੂਰਜ, ‘ਓਮ’ ਅਤੇ ਕੋਵਿਦਾਰ ਰੁੱਖ ਦੀਆਂ ਆਕ੍ਰਿਤੀਆਂ ਬਣੀਆਂ ਹਨ। ਮੰਦਰ ਦਾ ਸਿਖਰ ਉੱਤਰ ਭਾਰਤੀ ਨਾਗਰ ਸ਼ੈਲੀ ’ਚ ਬਣਿਆ ਹੈ, ਜਦੋਂ ਕਿ 800 ਮੀਟਰ ਲੰਮਾ ਪਰਕੋਟਾ ਦੱਖਣ ਭਾਰਤੀ ਵਾਸਤੂ ਸ਼ੈਲੀ ’ਚ ਡਿਜ਼ਾਈਨ ਕੀਤਾ ਗਿਆ ਹੈ।
15 ਕਿਲੋਮੀਟਰ ਖੇਤਰ ’ਚ ਵੱਖ-ਵੱਖ ਸੁਰੱਖਿਆ ਏਜੰਸੀਆਂ ਮੁਸਤੈਦ
ਪ੍ਰੋਗਰਾਮ ਮਾਰਗਸ਼ੀਰਸ਼ ਸ਼ੁਕਲ ਪੱਖ ਦੀ ਪੰਚਮੀ ਨੂੰ ਹੋ ਰਿਹਾ ਹੈ, ਜੋ ਭਗਵਾਨ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਪੰਚਮੀ ਦੇ ਅਭਿਜੀਤ ਮਹੂਰਤ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੇ ਦਿਨ ਨਾਲ ਮੇਲ ਖਾਂਦਾ ਹੈ। ਮੰਦਰ ਕੰਪਲੈਕਸ ਦੀਆਂ ਕੰਧਾਂ ’ਤੇ ਵਾਲਮੀਕਿ ਰਾਮਾਇਣ ਆਧਾਰਿਤ 87 ਨੱਕਾਸ਼ੀਆਂ ਅਤੇ ਪਰਕੋਟੇ ’ਤੇ 79 ਕਾਂਸੇ ਦੇ ਦ੍ਰਿਸ਼ ਉੱਕਰੇ ਗਏ ਹਨ, ਜੋ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਹੋਣਗੇ। ਸੁਰੱਖਿਆ ਪ੍ਰਬੰਧ ਵੀ ਸਖ਼ਤ ਹਨ। ਪ੍ਰਧਾਨ ਮੰਤਰੀ ਦੇ ਕਾਫਲੇ ਦੇ ਵਾਹਨ ਅਤੇ ਮੁੱਖ ਮੰਤਰੀ ਯੋਗੀ ਦਾ ਐਸਕਾਰਟ ਜ਼ਿਲੇ ’ਚ ਪਹੁੰਚ ਚੁੱਕਿਆ ਹੈ। ਐੱਸ. ਪੀ. ਜੀ. ਦੀ ਟੀਮ ਪਹਿਲਾਂ ਤੋਂ ਤਾਇਨਾਤ ਹੈ। ਲੱਗਭਗ 15 ਕਿਲੋਮੀਟਰ ਖੇਤਰ ’ਚ ਵੱਖ-ਵੱਖ ਸੁਰੱਖਿਆ ਏਜੰਸੀਆਂ ਮੁਸਤੈਦ ਰਹਿਣਗੀਆਂ।
ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ: ਡੂੰਘੀ ਖੱਡ 'ਚ ਡਿੱਗੀ ਬੱਸ, 5 ਸ਼ਰਧਾਲੂਆਂ ਦੀ ਦਰਦਨਾਕ ਮੌਤ
NEXT STORY