ਨਵੀਂ ਦਿੱਲੀ — ਅਯੁੱਧਿਆ ਮਾਮਲੇ 'ਤੇ ਸੁਣਵਾਈ ਕਰਨ ਵਾਲੇ ਸੁਪਰੀਮ ਕੋਰਟ ਨੇ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਦਾ ਹਿੱਸਾ ਜਸਟਿਸ ਅਬਦੁਲ ਨਜ਼ੀਰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਪਾਪੁਲਰ ਫਰੰਟ ਆਫ ਇੰਡੀਆ ਵੱਲੋਂ ਧਮਕੀ ਦਿੱਤੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਇਹ ਸੁਰੱਖਿਆ ਦੇਣ ਦਾ ਐਲਾਨ ਕੀਤਾ ਹੈ।
ਖੁਫੀਆ ਏਜੰਸੀਆਂ ਨੇ ਗ੍ਰਹਿ ਮੰਤਰਾਲਾ ਨੂੰ ਦੱਸਿਆ ਸੀ ਕਿ ਜਸਟਿਸ ਨਜ਼ੀਰ ਦੀ ਜਾਨ ਨੂੰ ਪੀ.ਐੱਫ.ਆਈ. ਅਤੇ ਹੋਰ ਸੰਗਠਨਾਂ ਤੋਂ ਖਤਰਾ ਹੈ। ਜਿਸ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਕੇਂਦਰੀ ਰਿਜ਼ਰਵ ਫੋਰਸ ਅਤੇ ਸਥਾਨਕ ਪੁਲਸ ਨੂੰ ਜਸਟਿਸ ਨਜ਼ੀਰ ਨੂੰ ਸੁਰੱਖਿਆ ਦੇਣ ਦਾ ਆਦੇਸ਼ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਅਤੇ ਪੁਲਸ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਤੱਤਕਾਲ ਪ੍ਰਭਾਵ ਨਾਲ ਜਸਟਿਸ ਨਜ਼ੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਰਨਾਟਕ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇ। ਜਸਟਿਸ ਨਜ਼ੀਰ ਜਦੋਂ ਬੈਂਗਲੁਰੂ, ਮੰਗਲੁਰੂ ਅਤੇ ਸੂਬੇ ਦੇ ਕਿਸੇ ਵੀ ਹਿੱਸੇ ਸਫਰ ਕਰਨਗੇ ਤਾਂ ਉਨ੍ਹਾਂ ਨੂੰ ਕਰਨਾਟਕ ਕੋਟਾ ਤੋਂ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇਗੀ।
ਪਾਣੀ ਦੇ ਟੈਂਕ ’ਚ ਡਿੱਗਿਆ ਹਾਥੀ ਦਾ ਬੱਚਾ ਤੇ ਮਾਂ, ਫੌਜ ਨੇ ਬਚਾਏ
NEXT STORY