ਨਵੀਂ ਦਿੱਲੀ— ਯੋਗ ਗੁਰੂ ਬਾਬਾ ਰਾਮਦੇਵ ਨੇ ਗਾਰਮੈਂਟਸ ਇੰਡਸਟਰੀ 'ਚ ਕਦਮ ਰੱਖਿਆ ਹੈ। ਨਵੀਂ ਦਿੱਲੀ ਦੇ ਨੇਤਾਜੀ ਸੁਭਾਸ਼ ਪਲੇਸ ਪਹਿਲੇ ਪਤੰਜਲੀ ਪਰਿਧਾਨ ਸ਼ੋਅ ਰੂਮ ਦਾ ਉਦਘਾਟਨ ਕੀਤਾ ਗਿਆ। ਇਥੇ ਦੀਵਾਲੀ ਮੌਕੇ ਗਾਹਕਾਂ ਨੂੰ 25 ਫੀਸਦੀ ਦਾ ਡਿਸਕਾਊਂਟ ਵੀ ਮਿਲ ਰਿਹਾ ਹੈ। ਲਾਂਚ ਮੌਕੇ ਰਾਮਦੇਵ ਨੇ ਕਿਹਾ ਕਿ ਦੇਸ਼ 'ਚ ਕਰੀਬ 25 ਨਵੇਂ ਸਟੋਰ ਖੋਲ੍ਹੇ ਜਾਣਗੇ। ਫਿਲਹਾਲ ਦਿੱਲੀ 'ਚ ਖੋਲ੍ਹੇ ਗਏ ਸਟੋਰ 'ਤੇ ਜੀਂਸ 1100 ਰੁਪਏ ਦੀ ਕੀਮਤ 'ਤੇ ਮਿਲ ਰਹੀ ਹੈ। ਪੁਰਸ਼ਾਂ ਦੇ ਸਾਰੇ ਕੱਪੜੇ ਸੰਸਕਾਰ ਨਾਂ ਤੋਂ ਤੇ ਔਰਤਾਂ ਦੇ ਕੱਪੜੇ ਆਸਥਾ ਬਰਾਂਡ ਦੇ ਨਾਂ ਤੋਂ ਵੇਚੇ ਜਾਣਗੇ।

3000 ਪ੍ਰੋਡਕਟਸ ਹੋਣਗੇ ਲਾਂਚ
ਕੰਪਨੀ ਦਾ ਦਾਅਵਾ ਹੈ ਕਿ ਪਰਿਧਾਨ ਦੇ ਤਹਿਤ ਕਰੀਬ 3000 ਉਤਪਾਦ ਲਾਂਚ ਹੋਣਗੇ। ਕੱਪੜਿਆਂ ਤੋਂ ਇਲਾਵਾ ਬੈੱਡਸ਼ੀਟ, ਯੋਗ ਵੀਅਰ, ਸੋਪਰਟਸ ਵੀਅਰ ਵੀ ਹੋਵੇਗਾ।
ਦਸੰਬਰ ਤਕ 25 ਸਟੋਰ ਖੁੱਲ੍ਹਣਗੇ
ਲਾਂਚ ਮੌਕੇ ਰਾਮਦੇਵ ਨੇ ਕਿਹਾ ਕਿ ਦਸੰਬਰ ਤਕ ਉਹ ਦੇਸ਼ 'ਚ ਕਰੀਬ 25 ਨਵੇਂ ਸਟੋਰ ਖੋਲ੍ਹਣਗੇ। ਕੰਪਨੀ ਨੇ ਆਪਣੇ ਇਨਵੈਟਮੈਂਟ ਕਾਰਡ 'ਤੇ ਲਿਖਿਆ ਕਿ ਖਾਦੀ ਨਾਲ ਜਿਸ ਤਰ੍ਹਾਂ ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਹੋਈ, ਉਸੇ ਤਰ੍ਹਾਂ ਪਤੰਜਲੀ ਪਰਿਧਾਨ ਵੀ ਦੇਸ਼ 'ਚ ਆਰਥਿਕ ਆਜ਼ਾਦੀ ਦੀ ਨਵੀਂ ਕਰਾਂਤੀ ਸ਼ੁਰੂ ਕਰੇਗਾ।
ਜੰਮੂ-ਕਸ਼ਮੀਰ : ਕਿਸ਼ਤਵਾੜ ਜ਼ਿਲੇ 'ਚ ਪੰਜਵੇਂ ਦਿਨ ਵੀ ਕਰਫਿਊ ਜਾਰੀ
NEXT STORY