ਮੁੰਬਈ- ਦੇਸ਼ ਦੇ ਪੁਰਾਤਨ ਮੰਦਰਾਂ ’ਚੋਂ ਇਕ ਦੱਖਣੀ ਮੁੰਬਈ ਦੇ ਬਾਬੁਲਨਾਥ ਸ਼ਿਵ ਮੰਦਰ ਦੇ ਸ਼ਿਵਲਿੰਗ ਵਿਚ ਤਰੇੜ ਪੈ ਗਈ ਹੈ। ਇਹ ਖੁਲਾਸਾ ਇੱਕ ਅਧਿਐਨ ਵਿੱਚ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਿਲਾਵਟੀ ਅਬੀਰ, ਗੁਲਾਲ, ਭਸਮ, ਕੁਮਕੁਮ ਚੰਦਨ ਤੇ ਦੁੱਧ ਚੜ੍ਹਾਉਣ ਕਾਰਨ ਸ਼ਿਵਲਿੰਗ ਨੂੰ ਨੁਕਸਾਨ ਪਹੁੰਚਿਆ ਹੈ। ਬਾਬੁਲਨਾਥ ਮੰਦਰ ਵਿੱਚ ਸਥਾਪਿਤ ਸ਼ਿਵਲਿੰਗ 12ਵੀਂ ਸਦੀ ਦਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਸ਼ਿਵਲਿੰਗ ਨੂੰ ਨੁਕਸਾਨ ਪਹੁੰਚਿਆ ਹੋਵੇ।
ਅਧਿਐਨ ਦੀ ਪੂਰਨ ਰਿਪੋਰਟ ਇਕ ਮਹੀਨੇ ’ਚ ਆ ਜਾਵੇਗੀ। ਮੰਦਰ ਦੇ ਪੁਜਾਰੀਆਂ ਨੇ ਪਿਛਲੇ 8 ਤੋਂ 10 ਮਹੀਨਿਆਂ ਦੌਰਾਨ ਦੇਖਿਆ ਕਿ ਸ਼ਿਵਲਿੰਗ ਖਰਾਬ ਹੋ ਰਿਹਾ ਹੈ ਤੇ ਇਸ ਵਿੱਚ ਤਰੇੜਾਂ ਆ ਰਹੀਆਂ ਹਨ। ਮੰਦਰ ਦੇ ਟਰੱਸਟੀਆਂ ਦਾ ਦਾਅਵਾ ਹੈ ਕਿ ਸ਼ਿਵਲਿੰਗ ਨੂੰ ਤੋੜਿਆ ਨਹੀਂ ਗਿਆ ਹੈ।
ਇਹ ਮੰਦਰ ਦੱਖਣੀ ਮੁੰਬਈ ਵਿੱਚ ਮਾਲਾਬਾਰ ਹਿੱਲ ਦੀ ਇੱਕ ਛੋਟੀ ਪਹਾੜੀ ਉੱਤੇ ਸਥਿਤ ਹੈ। ਮੰਦਰ ਸੋਲੰਕੀ ਰਾਜ-ਘਰਾਣੇ ਦਾ ਹੈ। ਸੋਲੰਕੀ ਖ਼ਾਨਦਾਨ ਦੇ ਰਾਜਿਆਂ ਨੇ 13ਵੀਂ ਸਦੀ ਤੱਕ ਪੱਛਮੀ ਭਾਰਤ ਉੱਤੇ ਰਾਜ ਕੀਤਾ ਸੀ।
ਅੱਤਵਾਦ ਪ੍ਰਭਾਵਿਤ ਲੋਕਾਂ ਲਈ ਭਿਜਵਾਈ ਗਈ ‘702ਵੇਂ ਟਰੱਕ ਦੀ ਰਾਹਤ ਸਮੱਗਰੀ’
NEXT STORY