ਜੰਮੂ-ਕਸ਼ਮੀਰ/ਜਲੰਧਰ/ਤਰਾਵੜੀ (ਚਾਵਲਾ)-ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 702ਵਾਂ ਟਰੱਕ ਅਨਿਲ ਗੁਪਤਾ ਦੀ ਪ੍ਰੇਰਨਾ ਨਾਲ ਤਰਾਵੜੀ ਤੋਂ ਆਪਣੇ ਮਾਤਾ-ਪਿਤਾ ਸਵ. ਲਾਲਾ ਜੈ ਕੁਮਾਰ ਗਰਗ ਅਤੇ ਸਵ. ਰੌਸ਼ਨੀ ਦੇਵੀ ਦੀ ਯਾਦ ’ਚ ਬੀ. ਡੀ. ਓਵਰਸੀਜ਼ (ਤਰਾਵੜੀ) ਦੇ ਮਾਲਕ ਪ੍ਰਵੀਨ ਗਰਗ ਅਤੇ ਸ਼੍ਰੀਮਤੀ ਆਸ਼ਾ ਗਰਗ ਨੇ ਭੇਟ ਕੀਤਾ, ਜਿਸ ’ਚ 200 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਅਤੇ ਕੰਬਲ ਸਨ।
ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਮਯੰਕ ਗਰਗ, ਨਿਪੁਨ ਗਰਗ, ਅਨਿਲ ਗਰਗ, ਰਾਕੇਸ਼ ਗਰਗ, ਵਿਸ਼ਾਲ ਗਰਗ, ਨਰੇਸ਼ ਗਰਗ, ਜੋਤੀ ਇੰਟਰਪ੍ਰਾਈਜ਼ਿਜ਼ ਦੇ ਐੱਮ. ਡੀ. ਅਨਿਲ ਗੁਪਤਾ, ਪੱਤਰਕਾਰ ਫਤਿਹ ਚੰਦ ਚਾਵਲਾ, ਅਮਿਤ ਰਹੇਜਾ, ਸੁਨੀਲ ਰਹੇਜਾ, ਕਿਸਾਨ ਆਗੂ ਰਤਨ ਮਾਨ, ਰਾਸ਼ਟਰੀ ਪੰਜਾਬੀ ਸਭਾ ਦੇ ਜਨਰਲ ਸਕੱਤਰ ਸੁਰਿੰਦਰ ਜੁਨੇਜਾ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਹਵਾਈ ਫੌਜ ਦੀ ਵਧੇਗੀ ਤਾਕਤ, 70 ਬੇਸਿਕ ਟ੍ਰੇਨਰ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ
NEXT STORY