ਸ਼ਿਮਲਾ- ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਇਕ ਸ਼ਲਾਘਾਯੋਗ ਪਹਿਲ ਕੀਤੀ ਹੈ। ਪ੍ਰਦੇਸ਼ ਵਿਚ ਨਿਗਮ ਦੇ ਸਾਰੇ ਬੱਸ ਅੱਡਿਆਂ 'ਤੇ ਔਰਤਾਂ ਨੂੰ ਬੇਬੀ ਫੀਡਿੰਗ ਰੂਮ ਮੁਹੱਈਆ ਕਰਵਾਏ ਜਾਣਗੇ। ਔਰਤਾਂ ਬੱਚਿਆਂ ਨੂੰ ਬਿਨਾਂ ਝਿਜਕ ਆਪਣਾ ਦੁੱਧ ਪਿਲਾ ਸਕਣ, ਇਸ ਲਈ ਸਾਰੇ ਪੁਰਾਣੇ ਅਤੇ ਨਵੇਂ ਬੱਸ ਸਟੈਂਡਾਂ ਵਿਚ ਫੀਡਿੰਗ ਰੂਮ ਬਣਾਏ ਜਾਣਗੇ। ਮੌਜੂਦਾ ਸਮੇਂ ਵਿਚ ਦੇਸ਼ ਦੇ ਚੁਨਿੰਦਾ ਸੂਬਿਆਂ ਵਿਚ ਹੀ ਇਸ ਤਰ੍ਹਾਂ ਦੀ ਸਹੂਲਤ ਉਪਲੱਬਧ ਹੈ। ਦਰਅਸਲ ਔਰਤਾਂ ਨੂੰ ਯਾਤਰਾ ਦੌਰਾਨ ਜਨਤਕ ਥਾਵਾਂ 'ਤੇ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ 'ਚ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ- CM ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਸੰਮਨ 'ਤੇ ਲਾਈ ਰੋਕ
ਕਈ ਵਾਰ ਔਰਤਾਂ ਨੂੰ ਛੋਟੇ ਬੱਚਿਆਂ ਨਾਲ ਬੱਸ ਸਟੈਂਡ 'ਤੇ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿਚ ਵੀ ਔਰਤਾਂ ਨੂੰ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਲਈ ਜਗ੍ਹਾ ਦੀ ਸਹੂਲਤ ਮਿਲੇਗੀ। HRTC ਦੇ ਫੀਡਿੰਗ ਰੂਮ ਵੀ ਔਰਤਾਂ ਦੇ ਵੇਟਿੰਗ ਰੂਮ ਵਜੋਂ ਵਰਤੇ ਜਾਣਗੇ। ਜਿੱਥੇ ਪੀਣ ਵਾਲੇ ਪਾਣੀ ਅਤੇ ਪਖਾਨੇ ਦੀ ਸਹੂਲਤ ਵੀ ਹੋਵੇਗੀ। ਖੇਤਰੀ ਮੈਨੇਜਰ ਸ਼ਿਮਲਾ (ਸਥਾਨਕ) ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਤੂਤੀਕੰਡੀ ISBT ਦੇ ਡਿਪਾਰਚਰ ਫਲੋਰ ’ਤੇ ਫੀਡਿੰਗ ਰੂਮ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ, ਜਲਦੀ ਹੀ ਪੁਰਾਣੇ ਬੱਸ ਸਟੈਂਡ ਵਿਚ ਵੀ ਇਹ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਡਾਕਟਰਾਂ ਦਾ ਕਮਾਲ, ਫੇਫੜੇ 'ਚ ਫਸੀ 4 ਸੈਂਟੀਮੀਟਰ ਦੀ ਸੂਈ ਕੱਢ ਕੇ ਬਚਾਈ ਬੱਚੇ ਦੀ ਜਾਨ
ਬੱਸਾਂ ਵਿਚ ਸਫ਼ਰ ਕਰਨ ਵਾਲੀਆਂ ਔਰਤਾਂ ਦੀ ਸਹੂਲਤ ਲਈ ਸਾਰੇ ਬੱਸ ਅੱਡਿਆਂ 'ਤੇ ਬੇਬੀ ਫੀਡਿੰਗ ਰੂਮ ਉਪਲੱਬਧ ਹੋਣਗੇ। ਨਵੇਂ ਬਣੇ ਬੱਸ ਸਟੈਂਡਾਂ ਵਿਚ ਇਸ ਲਈ ਵੱਖਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੁਰਾਣੇ ਬੱਸ ਸਟੈਂਡਾਂ ਵਿਚ ਵੀ ਢੁਕਵੀਂ ਥਾਂ ਦੀ ਚੋਣ ਕਰਕੇ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਸੁਪਰੀਮ ਕੋਰਟ ਨੇ ਵੀ ਜਨਤਕ ਥਾਵਾਂ 'ਤੇ ਔਰਤਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਦੇ ਹੁਕਮ ਦਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿੰਨੀ ਬੱਸ 300 ਫੁੱਟ ਡੂੰਘੀ ਖੱਡ 'ਚ ਡਿੱਗੀ, 3 ਯਾਤਰੀਆਂ ਦੀ ਮੌਤ
NEXT STORY