ਬਲੀਆ— ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਚਿਤਬੜਾਗਾਓਂ ਥਾਣਾ ਖੇਤਰ ਦੇ ਇਕ ਪਿੰਡ 'ਚ ਸਾਢੇ ਤਿੰਨ ਸਾਲ ਦ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਗੁਆਂਢ ਦਾ ਹੀ 23 ਸਾਲਾ ਨੌਜਵਾਨ ਹੈ। ਪੁਲਸ ਦੇ ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਾਢੇ ਤਿੰਨ ਸਾਲ ਦੀ ਦਲਿਤ ਬੱਚੀ ਦੇ ਪਿਤਾ ਨੇ ਵੀਰਵਾਰ ਨੂੰ ਗੁਆਂਢੀ ਚੰਦਨ (23) ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ।
ਸ਼ਿਕਾਇਤ ਅਨੁਸਾਰ ਬੱਚੀ ਸਵੇਰੇ ਹੋਰ ਬੱਚਿਆਂ ਨਾਲ ਘਰ ਦੇ ਨੇੜੇ ਖੇਡ ਰਹੀ ਸੀ। ਉਸੇ ਸਮੇਂ ਚੰਦਨ ਆਇਆ, ਬੱਚੀ ਨੂੰ ਨੇੜੇ ਬਣੀ ਝੌਂਪੜੀ 'ਚ ਲੈ ਗਿਆ ਅਤੇ ਉਸ ਨਾਲ ਰੇਪ ਕੀਤਾ। ਘਟਨਾ ਦੇ ਬਾਅਦ ਤੋਂ ਨੌਜਵਾਨ ਫਰਾਰ ਹੈ। ਉਨ੍ਹਾਂ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ 'ਤੇ ਚੰਦਨ ਵਿਰੁੱਧ ਭਾਰਤੀ ਸਜ਼ਾ ਯਾਫ਼ਤਾ ਅਤੇ ਪਾਸਕੋ ਐਕਟ ਦੇ ਅਧੀਨ ਨਾਮਜ਼ਦ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।
ਪਹਿਲੀ ਵਾਰ PM ਮੋਦੀ ਕਰਨਗੇ ਰੋਹਤਕ 'ਚ ਈਕੋ ਫ੍ਰੈਂਡਲੀ ਰੈਲੀ, 10,000 ਘੜ੍ਹਿਆਂ ਦੀ ਕੀਤੀ ਜਾਵੇਗੀ ਵਰਤੋਂ
NEXT STORY