ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵੀਰਵਾਰ ਨੂੰ ਨਾਗੌਰ ਜ਼ਿਲ੍ਹੇ ਦੇ ਭਾਵੰਡਾ ਥਾਣਾ ਇਲਾਕੇ 'ਚ ਹਾਈਟੈਂਸ਼ਨ ਤਾਰਾਂ ਤੋਂ ਕਰੰਟ ਲੱਗਣ ਕਾਰਨ 3 ਬਾਈਕ ਸਵਾਰਾਂ ਦੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਪੁਲਸ ਦੇ ਡਿਪਟੀ ਸੁਪਰਡੈਂਟ ਗੋਪਾਲ ਸਿੰਘ ਨੇ ਦੱਸਿਆ ਕਿ ਖੀਂਵਸਰ ਦੇ ਮੁੰਦਿਆੜ ਪਿੰਡ 'ਚ ਹਾਈਟੈਂਸ਼ਨ ਤਾਰ ਟੁੱਟ ਕੇ ਹੇਠਾਂ ਡਿੱਗ ਗਈ। ਇਸ ਦੌਰਾਨ ਉੱਥੋਂ ਗੁਜ਼ਰ ਰਹੇ ਬਾਈਕ ਸਵਾਰਾਂ ਦਾ ਉਸ 'ਤੇ ਧਿਆਨ ਨਹੀਂ ਪਿਆ, ਜਿਸ ਕਾਰਨ ਉਹ ਟੁੱਟ ਕੇ ਡਿੱਗੀ ਤਾਰ ਦੇ ਸੰਪਰਕ 'ਚ ਆ ਗਏ ਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਾਰਾਂ ਦੀ ਚਪੇਟ 'ਚ ਆਉਣ ਕਾਰਨ ਬਾਈਕ ਵੀ ਸੜ ਕੇ ਸੁਆਹ ਹੋ ਗਈ।
ਮ੍ਰਿਤਕਾਂ ਦੀ ਪਛਾਣ ਮੁੰਦਿਆੜ ਵਾਸੀ ਪੀਥਾਰਾਮ ਦੇਵਾਸੀ, ਕਾਲੂਰਾਮ ਦੇਵਾਸੀ ਤੇ ਜੇਠਾਰਾਮ ਦੇਵਾਸੀ ਵਜੋਂ ਹੋਈ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਮ੍ਰਿਤਕ ਦੇਹਾਂ ਜ਼ਬਤ ਕਰ ਕੇ ਹਸਪਤਾਲ ਪਹੁੰਚਾਈਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੌਰਭ ਕਤਲਕਾਂਡ : ਜੇਲ੍ਹ 'ਚ ਬੇਚੈਨੀ 'ਚ ਲੰਘ ਰਹੀਆਂ ਕਾਤਲ ਮੁਸਕਾਨ ਅਤੇ ਸਾਹਿਲ ਦੀਆਂ ਰਾਤਾਂ
NEXT STORY