ਬਦਾਯੂੰ (ਉੱਤਰ ਪ੍ਰਦੇਸ਼), (ਭਾਸ਼ਾ)- ਜ਼ਿਲੇ ਦੀ ਇਕ ਅਦਾਲਤ ਵਿਚ ਸ਼ਨੀਵਾਰ ਨੂੰ ਜਾਮਾ ਮਸਜਿਦ ਨੂੰ ਨੀਲਕੰਠ ਮਹਾਦੇਵ ਮੰਦਰ ਬਣਾਏ ਜਾਣ ਦੇ ਮਾਮਲੇ ਦੀ ਸੁਣਵਾਈ ਹੋਈ ਅਤੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ ਤੈਅ ਕੀਤੀ ਹੈ।
ਸਿਵਲ ਜੱਜ (ਸੀਨੀਅਰ ਡਿਵੀਜ਼ਨ) ਅਮਿਤ ਕੁਮਾਰ ਦੀ ਅਦਾਲਤ ਨੇ ਇਸ ਮਾਮਲੇ ਵਿਚ ਮਸਜਿਦ ਇੰਤਜਾਮੀਆ ਕਮੇਟੀ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਸ ਦੀ ਅਗਲੀ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ। ਇਹ ਮਾਮਲਾ 2022 ’ਚ ਉਦੋਂ ਸ਼ੁਰੂ ਹੋਇਆ ਜਦੋਂ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਸੂਬਾ ਕਨਵੀਨਰ ਮੁਕੇਸ਼ ਪਟੇਲ ਨੇ ਦਾਅਵਾ ਕੀਤਾ ਕਿ ਪਹਿਲਾਂ ਜਾਮਾ ਮਸਜਿਦ ਦੀ ਥਾਂ ’ਤੇ ਨੀਲਕੰਠ ਮਹਾਦੇਵ ਮੰਦਰ ਹੁੰਦਾ ਸੀ। ਉਨ੍ਹਾਂ ਇੱਥੇ ਪੂਜਾ ਕਰਨ ਦੀ ਇਜਾਜ਼ਤ ਲਈ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ’ਚ ਪੇਸ਼ ਕੀਤੀ ਪੁਰਾਤੱਤਵ ਵਿਭਾਗ ਦੀ ਰਿਪੋਰਟ ਦੇ ਆਧਾਰ ’ਤੇ ਇਸ ਮਾਮਲੇ ’ਚ ਸਰਕਾਰ ਦੀਆਂ ਦਲੀਲਾਂ ਪੂਰੀਆਂ ਹੋ ਚੁੱਕੀਆਂ ਹਨ।
ਅਰਵਿੰਦ ਕੇਜਰੀਵਾਲ 'ਤੇ ਹੋਇਆ ਹਮਲਾ, CM ਮਾਨ ਨੇ ਦੱਸਿਆ ਸ਼ਰਮਨਾਕ
NEXT STORY