ਚੰਡੀਗੜ੍ਹ- ਕੁਝ ਦਿਨ ਪਹਿਲਾਂ ਪੈਦਲ ਯਾਤਰਾ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਹਮਲੇ ਦੀ ਕੋਸ਼ਿਸ਼ ਹੋਈ ਸੀ, ਜਦੋਂ ਕੁਝ ਲੋਕ ਉਨ੍ਹਾਂ ਦੀ ਯਾਤਰਾ ਦੌਰਾਨ ਉਨ੍ਹਾਂ ਦੇ ਬੇਹੱਦ ਕਰੀਬ ਆ ਗਏ ਸਨ।
ਹੁਣ ਇਕ ਵਾਰ ਫ਼ਿਰ ਤੋਂ ਪੈਦਲ ਯਾਤਰਾ ਦੌਰਾਨ ਦਿੱਲੀ ਦੇ ਮਾਲਵੀ ਨਗਰ 'ਚ ਕੇਜਰੀਵਾਲ 'ਤੇ ਇਕ ਵਿਅਕਤੀ ਵੱਲੋਂ ਪਾਣੀ ਸੁੱਟਿਆ ਗਿਆ, ਜਿਸ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਉਕਤ ਵਿਅਕਤੀ ਦਾ ਨਾਂ ਅਸ਼ੋਕ ਝਾ ਦੱਸਿਆ ਜਾ ਰਿਹਾ ਹੈ, ਜਿਸ ਕੋਲੋਂ ਪੁਲਸ ਹੋਰ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼, ਕੀਤੀ ਕੋਤਾਹੀ ਤਾਂ ਭੁਗਤਣਾ ਪਵੇਗਾ ਅੰਜਾਮ
ਇਸ ਹਮਲੇ ਦੀ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 'ਐਕਸ' 'ਤੇ ਪੋਸਟ ਕਰਦਿਆਂ ਲਿਖਿਆ, ''ਅਰਵਿੰਦ ਕੇਜਰੀਵਾਲ ਜੀ ਉੱਤੇ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਹੋਇਆ ਹਮਲਾ ਬੇਹੱਦ ਸ਼ਰਮਨਾਕ ਹੈ। ਜਦੋਂ ਤੋਂ ਕੇਜਰੀਵਾਲ ਜੀ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬੀਜੇਪੀ ਨੂੰ ਸਵਾਲ ਪੁੱਛਣਾ ਸ਼ੁਰੂ ਕੀਤਾ ਹੈ, ਬੀਜੇਪੀ ਪੂਰੀ ਤਰ੍ਹਾਂ ਘਬਰਾ ਗਈ ਹੈ।''
ਉਨ੍ਹਾਂ ਅੱਗੇ ਲਿਖਿਆ, ''ਇਹ ਹਮਲਾ ਉਸੀ ਘਬਰਾਹਟ ਦਾ ਨਤੀਜਾ ਹੈ। 35 ਦਿਨਾਂ ਦੇ ਅੰਦਰ ਇਹ ਉਹਨਾਂ 'ਤੇ ਤੀਜਾ ਹਮਲਾ ਹੋਇਆ ਹੈ। ਜਦੋਂ ਵੀ ਬੀਜੇਪੀ ਆਪਣੇ ਜ਼ਿੰਮੇਵਾਰੀ ਵਾਲ਼ੇ ਕੰਮ ਵਿੱਚ ਨਾਕਾਮ ਹੁੰਦੀ ਹੈ ਤਾਂ ਉਹ ਘਬਰਾਹਟ 'ਚ ਇੱਦਾਂ ਦੇ ਲੜਾਈ ਝਗੜੇ ਅਤੇ ਕੁੱਟ-ਮਾਰ ਵਾਲ਼ੇ ਰਸਤੇ ਅਪਨਾਉਣ ਲੱਗ ਜਾਂਦੀ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਤਕਾਲ ਲਈ ਪੰਜਾਬ ਸਰਕਾਰ ਦੀ ਡੈੱਡ ਲਾਈਨ, ਸ੍ਰੀ ਅਕਾਲ ਤਖ਼ਤ ਸਾਹਿਬ ਸੱਦ ਲਏ ਸਿਰਸਾ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY