ਦੇਹਰਾਦੂਨ- ਉਤਰਾਖੰਡ ਦੇ ਗੜ੍ਹਵਾਲ ਹਿਮਾਲਿਆ 'ਚ ਸਥਿਤ ਵਿਸ਼ਵਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਇਸ ਸਾਲ 18 ਮਈ ਨੂੰ ਖੁੱਲ੍ਹਣਗੇ। ਬਦਰੀਨਾਥ ਮੰਦਰ ਨੂੰ ਖੋਲ੍ਹੇ ਜਾਣ ਦਾ ਮਹੂਰਤ ਮੰਗਲਵਾਰ ਨੂੰ ਬਸੰਤ ਪੰਚਮੀ ਮੌਕੇ ਨਰੇਂਦਰਨਗਰ ਸਥਿਤ ਟਿਹਰੀ ਰਾਜਵੰਸ਼ ਦੇ ਦਰਬਾਰ 'ਚ ਆਯੋਜਿਤ ਸਮਾਰੋਹ 'ਚ ਕੱਢਿਆ ਗਿਆ। ਚਾਰਧਾਮ ਦੇਵਸਥਾਨਮ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਬਦਰੀਨਾਥ ਧਾਮ ਦੇ ਕਿਵਾੜ 18 ਮਈ ਨੂੰ ਬ੍ਰਹਮਾ ਮਹੂਰਤ 'ਚ ਸਵਾ 4 ਵਜੇ ਖੁੱਲ੍ਹਣਗੇ। ਚਮੋਲੀ ਜ਼ਿਲ੍ਹੇ 'ਚ ਸਥਿਤ ਬਦਰੀਨਾਥ ਧਾਮ ਦੇ ਕਿਵਾੜ ਪਿਛਲੇ ਸਾਲ ਸਰਦ ਰੁੱਤ ਲਈ 19 ਨਵੰਬਰ ਨੂੰ ਬੰਦ ਹੋਏ ਸਨ। ਬਦਰੀਨਾਥ ਸਮੇਤ ਚਾਰ ਧਾਮਾਂ ਦੇ ਕਿਵਾੜ ਹਰ ਸਾਲ ਅਕਤੂਬਰ-ਨਵੰਬਰ 'ਚ ਸਰਦੀਆਂ 'ਚ ਬੰਦ ਹੋ ਜਾਂਦੇ ਹਨ, ਜੋ ਅਗਲੇ ਸਾਲ ਫਿਰ ਅਪ੍ਰੈਲ-ਮਈ 'ਚ ਖੁੱਲ੍ਹਦੇ ਹਨ।
ਚਾਰ ਧਾਮ ਦੀ ਯਾਤਰਾ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਵੱਡਾ ਅਸਰ ਪਿਆ ਸੀ। ਸਾਰੇ ਧਾਮਾਂ 'ਤੇ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਕਮੀ ਆਈ ਸੀ। ਮੀਡੀਆ ਰਿਪੋਰਟਸ ਅਨੁਸਾਰ, ਸਾਲ 2020 'ਚ ਚਾਰ ਧਾਮ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਕਰੀਬ 4.48 ਲੱਖ ਰਹੀ। ਜਦੋਂ ਕਿ ਇਹੀ ਗਿਣਤੀ ਪਿਛਲੀ ਵਾਰ ਰਿਕਾਰਡ 34.10 ਲੱਖ ਰਹੀ। ਬਦਰੀਨਾਥ ਧਾਮ 'ਚ ਪਿਛਲੇ ਸਾਲ ਸਿਰਫ਼ 8 ਹਜ਼ਾਰ ਸ਼ਰਧਾਲੂ ਹੀ ਪਹੁੰਚ ਸਕੇ। ਕੋਰੋਨਾ ਕਾਰਨ ਪਹਿਲਾਂ ਤਾਂ ਇਸ ਵਾਰ ਕਿਵਾੜ ਸਮੇਂ 'ਤੇ ਨਹੀਂ ਖੁੱਲ੍ਹੇ। ਕਿਵਾੜ ਖੁੱਲ੍ਹੇ ਤਾਂ ਸ਼ਰਧਾਲੂਆਂ ਨੂੰ ਦਰਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
ਰਿਹਾਨਾ ਨੇ ਗਣੇਸ਼ ਦਾ ਲੌਕਿਟ ਪਾ ਕੇ ਸਾਂਝੀ ਕੀਤੀ ਟਾਪਲੈੱਸ ਤਸਵੀਰ, ਭਾਜਪਾ MLA ਨੇ ਕਾਂਗਰਸ ਨੂੰ ਪੁੱਛਿਆ ਇਹ ਸਵਾਲ
NEXT STORY