ਨਵੀਂ ਦਿੱਲੀ– ਭਾਜਪਾ ਪਾਰਟੀ ਦੇ ਆਗੂ ਤੇਜਿੰਦਰਪਾਲ ਸਿੰਘ ਬੱਗਾ ਮਾਮਲੇ ਨੂੰ ਲੈ ਕੇ ਪੰਜਾਬ ਪੁਲਸ ਨੇ ਦਿੱਲੀ ਹਾਈ ਕਰੋਟ ਦਾ ਦਰਵਾਜ਼ਾ ਖ਼ੜਕਾਇਆ ਹੈ। ਦਿੱਲੀ ਹਾਈ ਕੋਰਟ ਨੇ ਤੇਜਿੰਦਰਪਾਲ ਸਿੰਘ ਬੱਗਾ ਦੇ ਉਨ੍ਹਾਂ ਦੀ ਰਿਹਾਇਸ਼ ਤੋਂ ਅਗਵਾ ਮਾਮਲੇ ’ਚ FIR ਰੱਦ ਕਰਨ ਦੀ ਪੰਜਾਬ ਪੁਲਸ ਦੀ ਪਟੀਸ਼ਨ ’ਤੇ ਦਿੱਲੀ ਪੁਲਸ ਨੂੰ ਜਵਾਬ ਤਲਬ ਕੀਤਾ ਹੈ। ਪੰਜਾਬ ’ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ (SAS ਨਗਰ) ਦੇ ਪੁਲਸ ਅਧਿਕਾਰੀ ਮਨਪ੍ਰੀਤ ਸਿੰਘ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਸ, ਦਿੱਲੀ ਸਰਕਾਰ ਅਤੇ ਬੱਗਾ ਨੂੰ ਨੋਟਿਸ ਜਾਰੀ ਕੀਤਾ ਹੈ। ਦਿੱਲੀ ਹਾਈ ਕੋਰਟ ਦੀ ਜੱਜ ਅਨੂੰ ਮਲਹੋਤਰਾ ਨੇ ਕਿਹਾ ਕਿ ਪ੍ਰਤੀਵਾਦੀ (ਬਚਾਓ ਪੱਖ) 4 ਹਫ਼ਤਿਆਂ ਦੇ ਅੰਦਰ ਆਪਣਾ ਜਵਾਬ ਦਾਖ਼ਲ ਕਰਨਗੇ। ਉਨ੍ਹਾਂ ਨੇ ਮਾਮਲੇ ਨੂੰ ਅੱਗੇ ਦੀ ਸੁਣਵਾਈ ਲਈ 26 ਜੁਲਾਈ ਤੱਕ ਸੂਚੀਬੱਧ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਤੇਜਿੰਦਰ ਬੱਗਾ ਨੂੰ ਹਾਈ ਕੋਰਟ ਤੋਂ ਰਾਹਤ, 5 ਜੁਲਾਈ ਤੱਕ ਗ੍ਰਿਫਤਾਰੀ ’ਤੇ ਲਾਈ ਰੋਕ
ਕੀ ਹੈ ਮਾਮਲਾ-
ਦਰਅਸਲ ਬੀਤੀ 6 ਮਈ 2022 ਨੂੰ ਪੰਜਾਬ ਪੁਲਸ ਨੇ ਬੱਗਾ ਨੂੰ ਉਨ੍ਹਾਂ ਦੀ ਜਨਕਪੁਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਪਰ ਦਿੱਲੀ ਪੁਲਸ ਉਨ੍ਹਾਂ ਨੂੰ ਹਰਿਆਣਾ ਤੋਂ ਵਾਪਸ ਲੈ ਗਈ। ਦਿੱਲੀ ਪੁਲਸ ਦਾ ਦੋਸ਼ ਸੀ ਕਿ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਬਾਰੇ ਸੂਚਿਤ ਨਹੀਂ ਕੀਤਾ ਸੀ। ਬੱਗਾ ’ਤੇ ਭੜਕਾਊਣ ਬਿਆਨ ਦੇਣ, ਨਫ਼ਰਤ ਨੂੰ ਉਤਸ਼ਾਹਿਤ ਕਰਨ ਅਤੇ ਅਪਰਾਧਕ ਧਮਕੀ ਦੇਣ ਦੇ ਮਾਮਲੇ ’ਚ ਪੰਜਾਬ ਪੁਲਸ ਵਲੋਂ ਬੱਗਾ ਦੀ ਗ੍ਰ਼ਿਫ਼ਤਾਰੀ ਤੋਂ ਬਾਅਦ ਦਿੱਲੀ ਪੁਲਸ ਨੇ 6 ਮਈ ਦੀ ਰਾਤ ਪੰਜਾਬ ਪੁਲਸ ਕਰਮੀਆਂ ਖ਼ਿਲਾਫ਼ ਅਗਵਾ ਦੀ FIR ਦਰਜ ਕੀਤੀ।
ਇਹ ਵੀ ਪੜ੍ਹੋ: ਰਿਹਾਅ ਹੋਣ ਮਗਰੋਂ ਬੱਗਾ ਦੀ CM ਕੇਜਰੀਵਾਲ ਨੂੰ ਚੁਣੌਤੀ, ਕਿਹਾ- ਭਾਵੇਂ 100 FIR ਕਰਵਾ ਦਿਓ, ਡਰਨ ਵਾਲੇ ਨਹੀਂ
ਇੰਦੌਰ 'ਚ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੀ 80 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਮੌਤ
NEXT STORY