ਨਵੀਂ ਦਿੱਲੀ- ਬੈਂਗਲੁਰੂ 'ਚ 13ਵੇਂ ਏਅਰੋ ਇੰਡੀਆ 2021 ਸ਼ੋਅ ਦਾ ਆਯੋਜਨ ਸ਼ੁਰੂ ਹੋ ਗਿਆ ਹੈ। ਇਸ ਵਾਰ ਦਾ ਏਅਰ ਸ਼ੋਅ ਕਾਫ਼ੀ ਖ਼ਾਸ ਹੈ। ਤੇਜਸ ਤੋਂ ਲੈ ਕੇ ਕਈ ਸਵਦੇਸ਼ੀ ਏਅਰਕ੍ਰਾਫ਼ਟ ਇਸ ਵਾਰ ਏਅਰ ਸ਼ੋਅ 'ਚ ਕਰਤੱਵ ਦਿਖਾ ਰਹੇ ਹਨ। ਇਸ ਵਾਰ ਦੇ ਏਅਰੋ ਇੰਡੀਆ 'ਚ ਦੁਨੀਆ ਭਰ ਦੇ ਕਈ ਦੇਸ਼ ਭਾਰਤ ਦੀ ਤਾਕਤ ਨੂੰ ਦੇਖ ਰਹੇ ਹਨ। ਏਅਰ ਸ਼ੋਅ ਦੇ ਪਹਿਲੇ ਦਿਨ ਐੱਚ.ਏ.ਐੱਲ. ਨਾਲ ਏਅਰਫੋਰਸ ਦਾ 83 ਤੇਜਸ ਜੈੱਟ ਲੈਣ ਲਈ ਕਰਾਰ ਵੀ ਹੋਇਆ। ਇਸ ਤੋਂ ਇਲਾਵਾ ਸਾਰੰਗ ਏਅਰੋਬੋਟਿਕਸ ਹੈਲੀਕਾਪਟਰ ਟੀਮ ਅਤੇ ਸੂਰੀਆਕਿਰਨ ਟੀਮ ਨੇ ਪਹਿਲੀ ਵਾਰ ਇਕੱਠੇ ਦਮ ਦਿਖਾਇਆ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੱਖਿਆ ਮੁਖੀ ਬਿਪਿਨ ਰਾਵਤ ਮੌਜੂਦ ਰਹੇ। ਕੋਰੋਨਾ ਕਾਰਨ ਇਸ ਵਾਰ ਸ਼ੋਅ ਨੂੰ ਛੋਟਾ ਕਰ ਕੇ ਤਿੰਨ ਦਾ ਕਰ ਦਿੱਤਾ ਗਿਆ ਹੈ। ਇਹ ਏਅਰ ਸ਼ੋਅ 5 ਫਰਵਰੀ ਨੂੰ ਖ਼ਤਮ ਹੋਵੇਗਾ।
ਏਅਰੋ ਇੰਡੀਆ 'ਚ 55 ਤੋਂ ਵੱਧ ਦੇਸ਼ਾਂ ਦੇ ਅਧਿਕਾਰੀ, ਸਰਵਿਸ ਚੀਫ਼, ਪ੍ਰਤੀਨਿਧੀ, ਰੱਖਿਆ ਮੰਤਰੀ ਅਤੇ 80 ਵਿਦੇਸ਼ੀ ਕੰਪਨੀਆਂ ਸਮੇਤ 540 ਪ੍ਰਦਰਸ਼ਕਾਂ ਨੇ ਹਿੱਸਾ ਲਿਆ। ਉੱਥੇ ਹੀ ਐੱਚ.ਐੱਲ. ਨਾਲ 83 ਸਵਦੇਸ਼ੀ ਲਾਈਟ ਕਾਮਬੈਟ ਏਅਰਕ੍ਰਾਫਟ ਦਾ ਠੇਕਾ ਵੀ ਹੋਇਆ। ਏਅਰੋ ਇੰਡੀਆ ਸ਼ੋਅ 'ਚ ਬ੍ਰਹਮੋਸ ਸੁਪਰਸੋਨਿਕ ਕਰੂਜ ਮਿਜ਼ਾਈਲ ਦਾ ਵੀ ਪ੍ਰਦਰਸ਼ਨ ਹੋਇਆ। ਭਾਰਤੀ ਜਲ ਸੈਨਾ ਦੇ ਖੇਮੇ 'ਚ ਇਹ ਮਿਜ਼ਾਈਲ ਨੈਕਸਟ ਜੈਨਰੇਸ਼ਨ ਮੈਰੀਟਾਈਮ ਮਰੀਨ ਕੋਸਟਲ ਡਿਫੈਂਸ ਬੈਟਰੀ ਰੋਲ ਦਾ ਹਿੱਸਾ ਬਣਨ ਜਾ ਰਹੀ ਹੈ।
26 ਜਨਵਰੀ ਦੇ ਦਿਨ ਲਾਪਤਾ ਹੋਏ ਕਿਸਾਨਾਂ ਦਾ ਪਤਾ ਲਾਏਗੀ ਦਿੱਲੀ ਸਰਕਾਰ: ਕੇਜਰੀਵਾਲ
NEXT STORY