ਬੈਂਗਲੁਰੂ— ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਬੁੱਧਵਾਰ ਤੋਂ ਏਅਰ ਸ਼ੋਅ ਸ਼ੁਰੂ ਹੋ ਗਿਆ ਹੈ। 20-24 ਫਰਵਰੀ ਤੱਕ ਚੱਲਣ ਵਾਲੇ ਇਸ ਏਅਰ ਸ਼ੋਅ ਦਾ ਬੁੱਧਵਾਰ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਆਸਮਾਨ 'ਚ ਪਹਿਲੀ ਵਾਰ ਰਾਫੇਲ ਜਹਾਜ਼ ਉਡਾਣ ਭਰਦਾ ਹੋਇਆ ਦਿਸਿਆ ਅਤੇ ਆਸਮਾਨ 'ਚ ਕਰਤੱਬ ਦਿਖਾਏ। ਰਾਫੇਲ ਤੋਂ ਇਲਾਵਾ ਕਰਤੱਬ ਦਿਖਾਉਣ ਵਾਲੇ ਸੁਖੋਈ ਅਤੇ ਤੇਜਸ ਵਰਗੇ ਹੋਰ ਫਾਈਟਰ ਜੈੱਟ ਅਤੇ ਸਾਰੰਗ ਹੈਲੀਕਾਪਟਰਾਂ ਨੇ ਉੱਥੇ ਮੌਜੂਦ ਲੋਕਾਂ ਦਾ ਉਤਸ਼ਾਹ ਦੁੱਗਣਾ ਕਰ ਦਿੱਤਾ। ਏਅਰ ਸ਼ੋਅ ਦੌਰਾਨ ਮੰਗਲਵਾਰ ਨੂੰ ਬੈਂਗਲੁਰੂ 'ਚ ਹਾਦਸੇ ਦਾ ਸ਼ਿਕਾਰ ਹੋਏ ਸੂਰੀਆ ਕਿਰਨ ਏਅਰਬੈਟਿਕਸ ਦੇ ਪਾਇਲਟ ਵਿੰਗ ਕਮਾਂਡਰ ਸਾਹਿਲ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਫੇਲ ਜਹਾਜ਼ ਹੌਲੀ ਗਤੀ 'ਚ ਉੱਡਿਆ।
ਬੈਂਗਲੁਰੂ ਏਅਰ ਸ਼ੋਅ ਦੌਰਾਨ 'ਦਿ ਕੋਟਾ ਡਗਲਸ ਡੀ.ਸੀ.-3' ਜਹਾਜ਼ ਨੇ ਵੀ ਆਸਾਮ 'ਚ ਉਡਾਣ ਭਰੀ। ਏਅਰ ਸ਼ੋਅ 'ਚ ਹਵਾਈ ਫੌਜ ਦੀ 'ਸਾਰੰਗ' ਨਾਮੀ ਹੈਲੀਕਾਪਟਰ ਏਅਰੋਬੈਟਿਕ ਟੀਮ ਨੇ ਪ੍ਰਦਰਸ਼ਨ ਕੀਤਾ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਸੈਲਿਊਟ ਕਰਨ ਤੋਂ ਬਾਅਦ ਟੀਮ ਨੇ ਅਨੋਖੇ ਅੰਦਾਜ 'ਚ ਆਪਣਾ ਪਰਫਾਰਮੈਂਸ ਖਤਮ ਕੀਤਾ। ਰੱਖਿਆ ਮੰਤਰੀ ਤੋਂ ਇਲਾਵਾ ਪ੍ਰੋਗਰਾਮ 'ਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਅਤੇ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਵੀ ਮੌਜੂਦ ਸਨ। ਇਸ ਮੌਕੇ ਸੁਰੇਸ਼ ਪ੍ਰਭੂ ਨੇ ਕਿਹਾ,''ਭਾਰਤ 2300 ਨਵੇਂ ਜਹਾਜ਼ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਇਕ ਅਜਿਹੇ ਰੋਡਮੈੱਪ 'ਤੇ ਕੰਮ ਕ ਰਹੇ ਹਾਂ, ਜਿਸ ਰਾਹੀਂ ਏਵੀਏਸ਼ਨ ਇੰਡਸਟਰੀ ਲਈ ਭਾਰਤ ਮੈਨਿਊਫੈਕਚਰਿੰਗ (ਨਿਰਮਾਣ) ਹੱਬ ਬਣ ਕੇ ਉੱਭਰੇ।
ਜ਼ਿਕਰਯੋਗ ਹੈ ਕਿ ਬੈਂਗਲੁਰੂ ਏਅਰ ਸ਼ੋਅ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਦੀ ਸਵੇਰ ਯੇਲਾਹੰਕਾ ਏਅਰਬੇਸ 'ਤੇ 2 ਸੂਰੀਆ ਕਿਰਨ ਦੇ 2 ਜਹਾਜ਼ ਆਪਸ 'ਚ ਟਕਰਾਅ ਗਏ। ਜਿੱਥੇ 2 ਪਾਇਲਟ ਸੁਰੱਖਿਅਤ ਨਿਕਲਣ 'ਚ ਕਾਮਯਾਬ ਰਹੇ, ਉੱਥੇ ਹੀ ਇਕ ਹੋਰ ਪਾਇਲਟ ਵਿੰਗ ਕਮਾਂਡਰ ਸਾਹਿਲ ਗਾਂਧੀ ਸਮੇਂ ਰਹਿੰਦੇ ਏਅਰਕ੍ਰਾਫਟ 'ਚੋਂ ਨਹੀਂ ਨਿਕਲ ਸਕੇ ਅਤੇ ਇਸ ਕ੍ਰੈਸ਼ 'ਚ ਉਨ੍ਹਾਂ ਦੀ ਮੌਤ ਹੋ ਗਈ।
ਦਿੱਲੀ-ਲਾਹੌਰ 'ਸਦਾ-ਏ-ਸਰਹੱਦ' ਬੱਸ ਨੂੰ ਰੋਕਣ ਦੀ ਕੋਸ਼ਿਸ਼, ਨੌਜਵਾਨਾਂ ਨੇ ਕੀਤਾ ਪ੍ਰਦਰਸ਼ਨ (ਵੀਡੀਓ)
NEXT STORY