ਅਬੋਹਰ (ਸੁਨੀਲ) : ਪਹਾੜੀ ਖੇਤਰ 'ਚ ਬਰਫ਼ਬਾਰੀ ਕਾਰਨ ਪੰਜਾਬ 'ਚ ਪਿਛਲੇ ਕੁੱਝ ਦਿਨਾਂ ਤੋਂ ਭਾਰੀ ਧੁੰਦ ਅਤੇ ਠੰਡ ਪੈ ਰਹੀ ਹੈ। ਸ਼ਨੀਵਾਰ ਨੂੰ ਵੀ ਅਸਮਾਨ ਪੂਰੀ ਤਰ੍ਹਾਂ ਧੁੰਦ ਅਤੇ ਕੋਹਰੇ ਨਾਲ ਢਕਿਆ ਰਿਹਾ ਅਤੇ ਧੁੰਦ ਦੁਪਹਿਰ 12 ਵਜੇ ਤੱਕ ਬਣੀ ਰਹੀ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਇਸ ਧੁੰਦ ਨੇ ਰੇਲ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੋਈ ਅਤੇ ਉਨ੍ਹਾਂ ਦੇ ਆਪਣੇ ਟਿਕਾਣਿਆਂ ’ਤੇ ਪਹੁੰਚਣ ਵਿੱਚ ਦੇਰੀ ਹੋਈ।
ਰਿਪੋਰਟਾਂ ਅਨੁਸਾਰ ਭਾਰੀ ਅਤੇ ਸੰਘਣੀ ਧੁੰਦ ਕਾਰਨ ਸਵੇਰ ਤੋਂ ਹੀ ਦ੍ਰਿਸ਼ਟੀ ਘੱਟ ਗਈ ਹੈ, ਜਿਸ ਕਾਰਨ ਡਰਾਈਵਰਾਂ ਨੂੰ ਦਿਨ ਵੇਲੇ ਵੀ ਆਪਣੀਆਂ ਲਾਈਟਾਂ ਜਗਾ ਕੇ ਹੌਲੀ ਗੱਡੀ ਚਲਾਉਣੀ ਪਈ। ਵਾਹਨ ਸੜਕਾਂ ’ਤੇ ਰੇਂਗਦੇ ਵੇਖੇ ਗਏ। ਇਸ ਦੌਰਾਨ, ਅਬੋਹਰ ਵਿੱਚ ਕਈ ਰੇਲ ਗੱਡੀਆਂ ਵੀ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਸਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਰਾਏ ਰੋਹਿਲਾ ਤੋਂ ਬੀਕਾਨੇਰ ਜਾਣ ਵਾਲੀ ਰੇਲਗੱਡੀ ਨੰਬਰ 12455 ਅੱਜ ਆਪਣੇ ਨਿਰਧਾਰਤ ਸਮੇਂ ਤੋਂ ਲਗਭਗ 45 ਮਿੰਟ ਦੀ ਦੇਰੀ ਨਾਲ ਚੱਲੀ ਉਥੇ ਹੀ 12842 ਸ਼੍ਰੀਗੰਗਾਨਗਰ ਤੋਂ ਦਿੱਲੀ ਜਾਣ ਵਾਲੀ ਗੱਡੀ ਵੀ ਲਗਭਗ 20 ਮਿੰਟ ਦੇਰੀ ਨਾਲ ਚਲੀ ਉਥੇ ਹੀ ਗਡੀ ਨੰ. 14601 ਗੱਡੀ ਵੀ ਆਪਣੇ ਨਿਰਧਾਰਤ ਸਮੇਂ ਤੋਂ 20 ਮਿੰਟ ਤੱਕ ਦੇਰੀ ਨਾਲ ਚੱਲ ਪਈ। ਉਨ੍ਹਾਂ ਰੇਲ ਯਾਤਰੀਆਂ ਨੂੰ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਸਵਾਰ ਹੋਣ ਤੋਂ ਪਹਿਲਾਂ ਐਪ ’ਤੇ ਕਿਸੇ ਵੀ ਟਰੇਨ ਦੀ ਸਥਿਤੀ ਦੀ ਜਾਂਚ ਕਰਨ ਦੀ ਅਪੀਲ ਵੀ ਕੀਤੀ। ਭਾਰੀ ਧੁੰਦ ਅਤੇ ਠੰਡ ਦੇ ਵਿਚਕਾਰ ਰੇਲ ਯਾਤਰੀ ਪਲੇਟਫਾਰਮ ’ਤੇ ਲੰਬੇ ਸਮੇਂ ਤੱਕ ਟਰੇਨਾਂ ਦੀ ਉਡੀਕ ਕਰਦੇ ਰਹੇ।
ਕਹਿਰ ਓ ਰੱਬਾ! ਪੰਜਾਬ 'ਚ ਭਿਆਨਕ ਸੜਕ ਹਾਦਸੇ ਦੌਰਾਨ ASI ਦੀ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
NEXT STORY