ਬੈਂਗਲੁਰੂ- ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੈਂਕਾਕ ਤੋਂ ਆਏ ਇਕ ਯਾਤਰੀ ਨੂੰ ਮੰਗਲਵਾਰ ਨੂੰ ਫੜਿਆ ਗਿਆ ਅਤੇ ਉਸ ਕੋਲੋਂ 1.28 ਕਰੋੜ ਰੁਪਏ ਦਾ 'ਹਾਈਡ੍ਰੋਪੋਨਿਕ' ਗਾਂਜਾ ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਨਹੀਂ ਦੱਸੀ ਗਈ ਹੈ ਅਤੇ ਉਸ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੈਂਗਲੁਰੂ ਕਸਟਮ ਵਿਭਾਗ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅਸੀਂ ਬੈਂਕਾਕ ਤੋਂ ਆਏ ਇਕ ਯਾਤਰੀ ਨੂੰ ਰੋਕਿਆ ਅਤੇ ਬੈਗ 'ਚ ਲੁਕਾ ਕੇ ਰੱਖਿਆ ਗਿਆ 1.28 ਕਰੋੜ ਰੁਪਏ ਦਾ 3.66 ਕਿਲੋਗ੍ਰਾਮ ਹਾਈਡ੍ਰੋਪੋਨਿਕ ਗਾਂਜਾ ਜ਼ਬਤ ਕੀਤਾ।'' ਹਾਈਡ੍ਰੋਪੋਨਿਕ ਗਾਂਜੇ ਦਾ ਮਤਲਬ ਹੈ ਅਜਿਹਾ ਗਾਂਜਾ ਜਿਸ ਨੂੰ ਮਿੱਟੀ ਦੀ ਬਜਾਏ ਹਾਈਡ੍ਰੋਪੋਨਿਕਸ (ਪਾਣੀ ਆਧਾਰਤ ਖੇਤੀ) ਤਕਨੀਕ ਨਾਲ ਉਗਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਸ਼ੀ ਵਿਸ਼ਵਨਾਥ ਦੇ ਦਰਬਾਰ 'ਚ ਨਤਮਸਤਕ ਹੋਏ CM ਯੋਗੀ ਤੇ ਨਿਤਿਨ ਨਬੀਨ, ਕੀਤੀ ਪੂਜਾ-ਅਰਚਨਾ
NEXT STORY