ਨਵੀਂ ਦਿੱਲੀ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ‘ਮੇਡ-ਇਨ-ਇੰਡੀਆ’ ਰੱਖਿਆ ਉਪਕਰਣਾਂ ’ਤੇ ਭਰੋਸਾ ਵਧਿਆ ਹੈ। ਉਨ੍ਹਾਂ ਨੇ ਇੱਥੇ ਇਕ ਪ੍ਰੋਗਰਾਮ ’ਚ ਆਪਣੇ ਸੰਬੋਧਨ ’ਚ ਕਿਹਾ, ‘‘ਅੱਜ ਸਾਡਾ ਰੱਖਿਆ ਉਤਪਾਦਨ 1.78 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ ਜਦਕਿ ਲੱਗਭਗ 8-9 ਸਾਲ ਪਹਿਲਾਂ ਇਹ ਲੱਗਭਗ 46,000 ਕਰੋੜ ਰੁਪਏ ਸੀ।’’
ਆਪ੍ਰੇਸ਼ਨ ਸਿੰਦੂਰ, ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਮਈ, 2025 ’ਚ ਭਾਰਤ ਵੱਲੋਂ ਕੀਤੀ ਗਈ ਫੈਸਲਾਕੁੰਨ ਫੌਜੀ ਕਾਰਵਾਈ ਸੀ। ਭਾਰਤ ’ਚ ਬਣੀਆਂ ਕਈ ਰੱਖਿਆ ਪ੍ਰਣਾਲੀਆਂ ਨੇ ਇਸ ’ਚ ਅਹਿਮ ਭੂਮਿਕਾ ਨਿਭਾਈ ਸੀ। ਰਾਜਨਾਥ ਨੇ ਕਿਹਾ, ‘‘ਰੱਖਿਆ ਬਰਾਮਦ ਰਿਕਾਰਡ 38,000 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ। ਇਹ 2013-14 ’ਚ ਸਿਰਫ਼ 686 ਕਰੋੜ ਰੁਪਏ ਸੀ ਅਤੇ ਅੱਜ ਇਹ 57 ਗੁਣਾ ਵਧ ਗਿਆ ਹੈ। ਮੈਂ ਪੂਰੀ ਰਿਪੋਰਟ ਤਾਂ ਨਹੀਂ ਮੰਗੀ ਹੈ ਪਰ ਮੇਰਾ ਅੰਦਾਜ਼ਾ ਹੈ ਕਿ ਹਾਲੇ ਇਹ ਅੰਕੜਾ 40,000 ਕਰੋੜ ਰੁਪਏ ਦੇ ਆਸ-ਪਾਸ ਹੋਵੇਗਾ।’’
ਉਨ੍ਹਾਂ ਨੇ ਆਪਣੇ ਸੰਬੋਧਨ ’ਚ ਪਿਛਲੇ 12 ਸਾਲਾਂ ’ਚ ਵੱਖ-ਵੱਖ ਖੇਤਰਾਂ ’ਚ ਭਾਰਤ ਦੀ ਯਾਤਰਾ, ਏ. ਆਈ. ਦੀ ਪ੍ਰਗਤੀ ਅਤੇ ਏ. ਆਈ. ਦੇ ਦੌਰ ’ਚ ਮਨੁੱਖੀ ਸੰਵੇਦਨਸ਼ੀਲਤਾ ਦੇ ਮਹੱਤਵ (ਜਿਸ ’ਚ ਪੱਤਰਕਾਰੀ ਦਾ ਖੇਤਰ ਵੀ ਸ਼ਾਮਲ ਹੈ) ’ਤੇ ਵੀ ਗੱਲ ਕੀਤੀ। ਰਾਜਨਾਥ ਸਿੰਘ ਨੇ ਕਿਹਾ, ‘‘ਪਿਛਲੇ 12 ਸਾਲਾਂ ਵਿਚ ਭਾਰਤ ਦਾ ਸਫ਼ਰ ਘਾਟੇ ਤੋਂ ਸਵੈ-ਨਿਰਭਰਤਾ, ਸਵੈ-ਨਿਰਭਰਤਾ ਤੋਂ ਆਤਮ-ਵਿਸ਼ਵਾਸ ਅਤੇ ਆਤਮ-ਵਿਸ਼ਵਾਸ ਤੋਂ ਵਿਕਸਿਤ ਭਾਰਤ ਦੇ ਨਿਰਮਾਣ ਤੱਕ ਦਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਤਕਨੀਕੀ ਵਿਕਾਸ ਅਤੇ ਆਪਣੀਆਂ ਰਵਾਇਤਾਂ ਨੂੰ ਮਨਾਉਣ ’ਤੇ ਜ਼ੋਰ ਦਿੰਦਾ ਹੈ ਅਤੇ ‘ਰਵਾਇਤ ਤੇ ਤਕਨੀਕ’ ਦਾ ਇਹ ਸੰਗਮ ‘21ਵੀਂ ਸਦੀ ’ਚ ਦੇਸ਼ ਦੀ ਸਭ ਤੋਂ ਵੱਡੀ ਤਾਕਤ’ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਪਾਨ ਦੇ 4 ਭਿਕਸ਼ੂਆਂ ਨੇ ਅਪਣਾਇਆ ਸਨਾਤਨ ਧਰਮ
NEXT STORY