ਨਵੀਂ ਦਿੱਲੀ- ਬੈਂਕ ਆਫ ਮਹਾਰਾਸ਼ਟਰ ਨੇ ਅਫਸਰ ਸਕੇਲ (ਸਕੇਲ II, III, IV, V ਅਤੇ VI) ਦੀਆਂ ਵੱਖ-ਵੱਖ ਅਸਾਮੀਆਂ ਲਈ ਸਿੱਧੀ ਭਰਤੀ ਕੱਢੀ ਹੈ। ਬੈਂਕ ਨੇ ਇਸ ਅਸਾਮੀ ਲਈ 10 ਜੁਲਾਈ ਨੂੰ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ bankofmaharashtra.in 'ਤੇ ਜਾ ਕੇ ਫਾਰਮ ਭਰ ਸਕਦੇ ਹਨ। ਬਿਨੈ-ਪੱਤਰ ਭਰਨ ਦੀ ਆਖਰੀ ਤਾਰੀਖ਼ 26 ਜੁਲਾਈ 2024 ਹੈ, ਜਿਸ ਤੋਂ ਬਾਅਦ ਅਪਲਾਈ ਕਰਨ ਦੀ ਪ੍ਰਕਿਰਿਆ ਬੰਦ ਹੋ ਜਾਵੇਗੀ। ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰਾਂ ਲਈ ਖਾਲੀ ਅਸਾਮੀ ਨਾਲ ਸਬੰਧਤ ਪੂਰੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨਾ ਮਹੱਤਵਪੂਰਨ ਹੈ।
ਖਾਲੀ ਥਾਵਾਂ ਦੇ ਵੇਰਵੇ
ਬੈਂਕ ਆਫ ਮਹਾਰਾਸ਼ਟਰ ਦੀ ਇਸ ਖਾਲੀ ਅਸਾਮੀ ਰਾਹੀਂ ਭਰਤੀ ਸੰਗਠਿਤ ਜੋਖਮ ਪ੍ਰਬੰਧਨ, ਫਾਰੇਕਸ ਅਤੇ ਖਜ਼ਾਨਾ, ਆਈ.ਟੀ/ਡਿਜੀਟਲ ਬੈਂਕਿੰਗ/CISO/CDO ਅਤੇ ਹੋਰ ਵਿਭਾਗਾਂ ਵਿਚ ਕੀਤੀ ਜਾਵੇਗੀ। ਕੁੱਲ 195 ਅਹੁਦੇ ਭਰੇ ਜਾਣਗੇ।
ਯੋਗਤਾ
ਇਨ੍ਹਾਂ ਵਿਭਾਗਾਂ ਵਿਚ ਡਿਪਟੀ ਜਨਰਲ ਮੈਨੇਜਰ, ਅਸਿਸਟੈਂਟ ਜਨਰਲ ਮੈਨੇਜਰ, ਚੀਫ਼ ਮੈਨੇਜਰ, ਸੀਨੀਅਰ ਮੈਨੇਜਰ, ਬਿਜ਼ਨਸ ਡਿਵੈਲਪਮੈਂਟ ਅਫ਼ਸਰ ਅਤੇ ਹੋਰਾਂ ਦੀਆਂ ਅਸਾਮੀਆਂ ਖਾਲੀ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਪੋਸਟ ਮੁਤਾਬਕ ਗ੍ਰੈਜੂਏਟ/ਮਾਸਟਰਸ/ਪੋਸਟ ਗ੍ਰੈਜੂਏਸ਼ਨ/ਬੀ.ਟੈਕ/ਬੀ.ਈ. ਆਦਿ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਹੁਦੇ ਅਨੁਸਾਰ ਕੰਮ ਦਾ ਤਜਰਬਾ ਵੀ ਮੰਗਿਆ ਗਿਆ ਹੈ।
ਅਰਜ਼ੀ ਫੀਸ
ਜਨਰਲ ਸ਼੍ਰੇਣੀ/EWS/OBC- ਰੁਪਏ 1000+ GST (180) ਮਿਲਾ ਕੇ 1180 ਰੁਪਏ
SC/ST/PWBD-100+ GST (18) 118 ਰੁਪਏ
ਇਸ ਪਤੇ 'ਤੇ ਭੇਜੇ ਅਰਜ਼ੀ ਫਾਰਮ
ਇਸ ਭਰਤੀ ਲਈ ਉਮੀਦਵਾਰਾਂ ਨੂੰ ਆਫ਼ਲਾਈਨ ਅਪਲਾਈ ਕਰਨਾ ਹੋਵੇਗਾ। ਇਸ ਦੇ ਲਈ ਉਮੀਦਵਾਰਾਂ ਨੂੰ ਪਹਿਲਾਂ ਅਧਿਕਾਰਤ ਨੋਟੀਫਿਕੇਸ਼ਨ ਦੀ PDF ਡਾਊਨਲੋਡ ਕਰਨੀ ਪਵੇਗੀ। ਅਰਜ਼ੀ ਫਾਰਮ ਇਸ ਵਿਚ ਹੀ ਉਪਲਬਧ ਹੈ। ਫਾਰਮ ਭਰਨ ਤੋਂ ਬਾਅ ਉਮੀਦਵਾਰਾਂ ਨੂੰ ਜ਼ਰੂਰੀ ਦਸਤਾਵੇਜ਼ ਅਤੇ ਅਰਜ਼ੀ ਫੀਸ ਦਾ ਡਿਮਾਂਡ ਡਰਾਫਟ ਨੱਥੀ ਕਰਦੇ ਹੋਏ ਸਪੀਡ ਪੋਸਟ ਰਾਹੀਂ ਬੈਂਕ ਨੂੰ ਭੇਜਣਾ ਹੋਵੇਗਾ। ਪਤਾ- ਜਨਰਲ ਮੈਨੇਜਰ, ਬੈਂਕ ਆਫ਼ ਮਹਾਰਾਸ਼ਟਰ, HRM ਵਿਭਾਗ, ਮੁੱਖ ਦਫ਼ਤਰ, ਲੋਕਮੰਗਲ, 1501, ਸ਼ਿਵਾਜੀਨਗਰ, ਪੁਣੇ- 411005। ਭਰਤੀ ਜਾਂ ਅਰਜ਼ੀ ਪ੍ਰਕਿਰਿਆ ਨਾਲ ਸਬੰਧਤ ਕਿਸੇ ਵੀ ਹੋਰ ਵੇਰਵਿਆਂ ਲਈ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਜੰਮੂ-ਕਸ਼ਮੀਰ ’ਚ ਦਿਨੋਂ-ਦਿਨ ਵੱਧ ਰਹੀ ਹੈ ਪੰਜਾਬੀ ਸੈਲਾਨੀਆਂ ਦੀ ਗਿਣਤੀ, ਪਿਛਲੇ ਸਾਲ ਨਾਲੋਂ 96 ਫੀਸਦੀ ਹੋਇਆ ਵਾਧਾ
NEXT STORY