ਨਵੀਂ ਦਿੱਲੀ : ਬੈਂਕਿੰਗ ਸੈਕਟਰ ਵਿਚ ਨੌਕਰੀ ਦੀ ਰਾਹ ਦੇਖ਼ ਰਹੇ ਨੌਜਵਾਨਾ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਬੈਂਕ ਆਫ ਇੰਡੀਆ ਨੇ ਆਫਿਸਰ ਦੇ 214 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਦੇ ਤਹਿਤ ਇਕੋਨਾਮਿਸਟ, ਸਟੇਟਿਸਟੀਸ਼ਿਅਨ, ਰਿਸਕ ਮੈਨੇਜਰ, ਕਰੈਡਿਟ ਆਫਿਸਰ ਸਮੇਤ ਹੋਰ ਅਹੁਦੇ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 16 ਸਤੰਬਰ ਤੋਂ ਜ਼ਾਰੀ ਹੋ ਚੁੱਕੀ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਸਿੱਖਿਅਕ ਯੋਗਤਾ
ਇਕੋਨਾਮਿਸਟ (ਸਕੇਲ IV) ਦੇ ਅਹੁਦੇ ਲਈ ਅਪਲਾਈ ਕਰਣ ਵਾਲੇ ਉਮੀਦਵਾਰਾਂ ਕੋਲ ਇਕੋਨਾਮਿਕਸ/ਇਕੋਨਾਮੈਟਰਿਕਸ ਵਿਚ ਪੀ.ਐਚ.ਡੀ. ਡਿਗਰੀ ਹੋਣ ਦੇ ਨਾਲ 5 ਸਾਲ ਦਾ ਅਨੁਭਵ ਜਾਂ ਇਸ ਵਿਸ਼ੇ ਵਿਚ ਪੋਸਟ ਗ੍ਰੈਜੂਏਸ਼ਨ ਦੇ ਨਾਲ 7 ਸਾਲ ਦਾ ਅਨੁਭਵ ਹੋਣਾ ਵੀ ਜ਼ਰੂਰੀ ਹੈ।
ਤਨਖ਼ਾਹ
ਅਹੁਦਿਆਂ ਅਨੁਸਾਰ ਤਨਖ਼ਾਹ ਵੱਖ-ਵੱਖ ਨਿਰਧਾਰਤ ਕੀਤੀ ਗਈ ਹੈ।
ਮਹੱਤਵਪੂਰਣ ਤਾਰੀਖ਼ਾਂ
- ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ : 16 ਸਤੰਬਰ 2020
- ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ : 30 ਸਤੰਬਰ 2020
- ਅਰਜ਼ੀ ਫ਼ੀਸ ਜਮ੍ਹਾ ਕਰਣ ਦੀ ਆਖ਼ਰੀ ਤਾਰੀਖ਼ : 30 ਸਤੰਬਰ 2020
ਅਰਜ਼ੀ ਫ਼ੀਸ
ਐਸ.ਸੀ., ਐਸ.ਟੀ., ਪੀ.ਡਬਲਯੂ.ਡੀ. ਵਰਗ ਨੂੰ 175 ਰੁਪਏ ਜਮ੍ਹਾ ਕਰਾਉਣੇ ਹੋਣਗੇ। ਇਸ ਦੇ ਇਲਾਵਾ ਸਾਧਾਰਨ ਅਤੇ ਹੋਰ ਵਰਗ ਦੇ ਲੋਕਾਂ ਨੂੰ 850 ਰੁਪਏ ਜਮ੍ਹਾ ਕਰਾਉਣੇ ਹੋਣਗੇ। ਅਰਜ਼ੀ ਫ਼ੀਸ ਦਾ ਭੁਗਤਾਨ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈਟ ਬੈਂਕਿੰਗ ਜ਼ਰੀਏ ਕੀਤਾ ਜਾਵੇਗਾ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਆਨਲਾਈਨ ਟੈਸਟ ਜਾਂ ਜੀਡੀ ਜਾਂ ਪਰਸਨਲ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਉਪਰੋਕਤ ਅਹੁਦਿਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਸਬੰਧਤ ਵੈਬਸਾਈਟ http://www.bankofindia.co.in/career 'ਤੇ ਜਾ ਕੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਆਪਲਾਈ ਕਰ ਸਕਦੇ ਹਨ।
ਭਾਰਤ 'ਚ ਇਕ ਦਿਨ 'ਚ ਕੋਰੋਨਾ ਦੇ 97 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 51 ਲੱਖ ਦੇ ਪਾਰ
NEXT STORY