ਨੈਸ਼ਨਲ ਡੈਸਕ- ਇਕ ਬੈਂਕ ਤੋਂ ਚੋਰਾਂ ਨੇ 13.6 ਕਰੋੜ ਰੁਪਏ ਮੁੱਲ ਦੇ 19 ਕਿਲੋਗ੍ਰਾਮ ਤੋਂ ਵੱਧ ਸੋਨੇ ਦੇ ਗਹਿਣੇ ਚੋਰੀ ਕਰ ਲਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪੂਰੀ ਘਟਨਾ ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ 'ਚ ਵਾਪਰੀ। ਪੁਲਸ ਨੇ ਦੱਸਿਆ ਕਿ ਚੋਰ ਰਾਏਪਰਤੀ ਮੰਡਲ ਸਥਿਤ ਬੈਂਕ ਦੀ ਬਰਾਂਚ 'ਚ ਗੈਸ ਕਟਰ ਨਾਲ ਖਿੜਕੀ ਕੱਟ ਕੇ ਦਾਖ਼ਲ ਹੋਏ ਅਤੇ ਮੁੱਖ ਤਿਜ਼ੋਰੀ ਤੋਂ ਕਰੀਬ 19.5 ਕਿਲੋਗ੍ਰਾਮ ਭਾਰ ਦੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਬੈਂਕ ਦੇ ਕਰਮਚਾਰੀਆਂ ਨੂੰ ਮੰਗਲਵਾਰ ਨੂੰ ਚੋਰੀ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਾ ਨੁਕਸਾਨਿਆ ਗਿਆ ਅਤੇ ਚੋਰ ਬੈਂਕ ਤੋਂ ਡਿਜੀਟਲ ਵੀਡੀਓ ਰਿਕਾਰਡ (ਡੀਵੀਆਰ) ਵੀ ਲੈ ਗਏ। ਚੋਰਾਂ ਨੂੰ ਫੜਨ ਲਈ ਚਾਰ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਚਿਨ ਤੇਂਦੁਲਕਰ ਨੇ ਪਰਿਵਾਰ ਨਾਲ ਪਾਈ ਵੋਟ, ਲੋਕਾਂ ਤੋਂ ਕੀਤੀ ਇਹ ਖ਼ਾਸ ਅਪੀਲ
NEXT STORY