ਨੈਸ਼ਨਲ ਡੈਸਕ- ਭਾਰਤ ’ਚ ਵਪਾਰਕ ਬੈਂਕਾਂ ਨੇ ਪਿਛਲੇ 10 ਸਾਲਾਂ ’ਚ ਐੱਨ. ਪੀ. ਏ. ਹੋਏ ਖਾਤਿਆਂ ’ਚੋਂ 16,35,379 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ। ਇਨ੍ਹਾਂ ’ਚੋਂ 50 ਫੀਸਦੀ ਤੋਂ ਵੱਧ ਕਰਜ਼ੇ ਵੱਡੇ ਉਦਯੋਗਾਂ ਵੱਲੋਂ ਲਏ ਗਏ ਸਨ। ਭਾਰਤੀ ਬੈਂਕਾਂ ਨੇ 2014-15 ਤੋਂ 2023-24 ਤੱਕ 10 ਸਾਲਾਂ ਦੇ ਸਮੇ ਦੌਰਾਨ ਐੱਨ. ਪੀ. ਏ. ਖਾਤਿਆਂ ’ਚ ਕੁੱਲ 16,35,379 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ।
ਇਹ ਧਿਆਨ ਦੇਣ ਯੋਗ ਹੈ ਕਿ ਇਸ ਰਕਮ ’ਚੋਂ 9,26,947 ਕਰੋੜ ਰੁਪਏ ਵੱਡੇ ਉਦਯੋਗਾਂ ਤੇ ਸੇਵਾ ਖੇਤਰਾਂ ਵੱਲੋਂ ਲਏ ਗਏ ਕਰਜ਼ਿਆਂ ਨਾਲ ਸਬੰਧਤ ਹਨ।
ਪਿਛਲੇ 10 ਸਾਲਾਂ ਦੌਰਾਨ ਕਿੰਨੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਐੱਨ. ਪੀ. ਏ. ਖਾਤਿਆਂ ’ਚ ਟ੍ਰਾਂਸਫਰ ਕੀਤੇ ਗਏ? ਆਰ. ਬੀ. ਆਈ. ਅਨੁਸਾਰ ਐੱਨ. ਪੀ. ਏ. ਖਾਤਿਆਂ ’ਚ ਟ੍ਰਾਂਸਫਰ ਕੀਤੇ ਗਏ ਕਰਜ਼ਿਆਂ ਦੇ ਵੇਰਵੇ ਕੰਪਨੀ ਅਨੁਸਾਰ ਨਹੀਂ ਰੱਖੇ ਜਾਂਦੇ ਸਗੋਂ ਪ੍ਰਮੁੱਖ ਉਦਯੋਗਾਂ ਅਤੇ ਸੇਵਾਵਾਂ' ਅਨੁਸਾਰ ਰੱਖੇ ਜਾਂਦੇ ਹਨ।
ਹਾਲਾਂਕਿ, 31 ਦਸੰਬਰ, 2024 ਤੱਕ ਦੇ ਅੰਕੜਿਆਂ ਅਨੁਸਾਰ 29 ਕਾਰਪੋਰੇਟ ਕੰਪਨੀਆਂ ਦੇ ਕਰਜ਼ਿਆਂ ਨੂੰ ਐੱਨ. ਪੀ. ਏ. ’ਚ ਤਬਦੀਲ ਕੀਤਾ ਗਿਆ ਹੈ।
ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਇਸ ’ਚ 1,000 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੇ ਕਰਜ਼ੇ ਸ਼ਾਮਲ ਹਨ, ਜੋ 61,027 ਕਰੋੜ ਰੁਪਏ ਬਣਦੇ ਹਨ। ਜਾਣਕਾਰੀ ਅਨੁਸਾਰ 2018-19 ਤੋਂ 2023-24 ਤੱਕ 6 ਸਾਲਾਂ ’ਚ 2,86,608 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ।
ਇਸ ’ਚ ਕਰਜ਼ਾ ਵਸੂਲੀ ਟ੍ਰਿਬਿਊਨਲਾਂ ਰਾਹੀਂ 96,968 ਕਰੋੜ ਰੁਪਏ ਅਤੇ ਸਰਫਾਇਸੀ ਨਿਯਮਾਂ ਅਧੀਨ 1,89,640 ਕਰੋੜ ਰੁਪਏ ਸ਼ਾਮਲ ਹਨ। ਪਿਛਲੇ 5 ਸਾਲਾਂ ’ਚ ਸੂਖਮ, ਛੋਟੇ ਤੇ ਦਰਮਿਆਨੇ ਅਦਾਰਿਆਂ ਦੇ ਬਕਾਇਆ ਕਰਜ਼ਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। 31 ਮਾਰਚ, 2024 ਤਕ 28,451 ਕਰੋੜ ਰੁਪਏ ਬਕਾਇਆ ਸਨ।
ਹਾਲਾਂਕਿ ਐੱਨ. ਪੀ. ਏ. ਦੀ ਮਾਤਰਾ ਘੱਟ ਰਹੀ ਹੈ। 31 ਮਾਰਚ, 2024 ਤੱਕ ਇਸ ਸੈਕਟਰ ਦਾ ਐੱਨ. ਪੀ. ਏ 1,25,217 ਕਰੋੜ ਰੁਪਏ ਸੀ। 31 ਮਾਰਚ, 2020 ਨੂੰ ਇਹ ਰਕਮ 1,87,255 ਕਰੋੜ ਰੁਪਏ ਹੋ ਗਈ।
ਨਰਾਤਿਆਂ ਤੋਂ ਪਹਿਲਾਂ ਕਟੜਾ 'ਚ ਸੁਰੱਖਿਆ ਸਖ਼ਤ, CCTV ਕੈਮਰੇ ਤੇ ਡਰੋਨਾਂ ਤੋਂ ਇਲਾਵਾ ਸੁਰੱਖਿਆ ਮੁਲਾਜ਼ਮ ਤਾਇਨਾਤ
NEXT STORY