ਨਵੀਂ ਦਿੱਲੀ- ਦਿੱਲੀ ਪੁਲਸ ਨੇ ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ 'ਚ ਇਕ ਸਰਕਾਰੀ ਸਕੂਲ ਦੀ ਸਕੂਲ ਪ੍ਰਬੰਧਨ ਕਮੇਟੀ ਦੇ ਕਨਵੀਨਰ ਖ਼ਿਲਾਫ਼ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਮਰਥਨ 'ਚ ਫਲੈਕਸ ਬੈਨਰ ਲਗਾਉਣ ਦੇ ਦੋਸ਼ 'ਚ FIR ਦਰਜ ਕੀਤੀ ਹੈ। ਦੱਸ ਦੇਈਏ ਕਿ ਮਨੀਸ਼ ਸਿਸੋਦੀਆ 'ਤੇ ਦਿੱਲੀ ਆਬਕਾਰੀ ਨੀਤੀ ਘਪਲੇ ਦਾ ਦੋਸ਼ ਹੈ। ਸੀ. ਬੀ. ਆਈ. ਵਲੋਂ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ FIR ਇਕ ਵਿਅਕਤੀ ਦੀਵਾਕਰ ਪਾਂਡੇ ਵਲੋਂ ਕੀਤੀ ਗਈ ਹੈ। ਉਸ ਦੀ ਸ਼ਿਕਾਇਤ ਡਿਫੇਸਮੈਂਟ ਆਫ ਪਬਲਿਕ ਪ੍ਰਾਪਰਟੀ ਐਕਟ, 2007 ਦੇ ਤਹਿਤ ਦਰਜ ਕੀਤੀ ਗਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਮਨੀਸ਼ ਸਿਸੋਦੀਆ ਦੇ ਸਮਰਥਨ ਵਿਚ ਇਕ ਫਲੈਕਸ ਬੈਨਰ ਸਕੂਲ ਦੇ ਗੇਟ 'ਤੇ ਲਗਾਇਆ ਗਿਆ।
ਪਾਂਡੇ ਮੁਤਾਬਕ ਸਕੂਲ ਦੀ ਜਾਇਦਾਦ ਦੀ ਦੁਰਵਰਤੋਂ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਪ੍ਰਚਾਰ 'ਚ ਵਰਤਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਵਿਖਾਇਆ ਗਿਆ ਹੈ ਕਿ ਕੁਝ ਕਾਮੇ ਮਨੀਸ਼ ਸਿਸੋਦੀਆ ਦੇ ਹੱਕ 'ਚ ਲਿਖਣ ਲਈ ਵਿਦਿਆਰਥੀਆਂ ਨੂੰ ਸਮਝਾ ਰਹੇ ਹਨ।
ਕੇਜਰੀਵਾਲ ਨੇ ਕਪਿਲ ਸਿੱਬਲ ਦੇ ਨਵੇਂ ਪਲੇਟਫਾਰਮ ਇਨਸਾਫ਼ ਨੂੰ ਦਿੱਤਾ ਸਮਰਥਨ
NEXT STORY