ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸਾਰਿਆਂ ਨੂੰ ਅਨਿਆਂ ਖ਼ਿਲਾਫ਼ ਲੜਨ ਲਈ ਵਕੀਲ ਅਤੇ ਸੰਸਦ ਮੈਂਬਰ ਕਪਿਲ ਸਿੱਬਲ ਦੇ ਹਾਲ ਹੀ 'ਚ ਸ਼ੁਰੂ ਕੀਤੇ ਗਏ ਮੰਚ ਇਨਸਾਫ਼ ਨਾਲ ਜੁੜਨ ਦੀ ਅਪੀਲ ਕੀਤੀ। ਰਾਜ ਸਭਾ ਦੇ ਇਕ ਆਜ਼ਾਦ ਮੈਂਬਰ ਸਿੱਬਲ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਦੇਸ਼ 'ਚ ਪ੍ਰਚਲਿਤ ਅਨਿਆਂ ਨਾਲ ਲੜਨ ਲਈ ਇਨਸਾਫ਼ ਨਾਮੀ ਇਕ ਨਵਾਂ ਮੰਚ ਸਥਾਪਤ ਕਰ ਰਹੇ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀਆਂ ਅਤੇ ਵਿਰੋਧੀ ਦਲਾਂ ਦੇ ਹੋਰ ਨੇਤਾਵਾਂ ਤੋਂ ਸਮਰਥਨ ਮੰਗਿਆ।
ਕੇਜਰੀਵਾਲ ਨੇ ਹਿੰਦੀ 'ਚ ਇਕ ਟਵੀਟ ਕਰ ਕੇ ਕਿਹਾ,''ਇਹ ਕਪਿਲ ਸਿੱਬਲ ਸਾਹਿਬ ਦੀ ਇਕ ਬਹੁਤ ਹੀ ਮਹੱਤਵਪੂਰਨ ਪਹਿਲ ਹੈ। ਮੈਂ ਸਾਰਿਆਂ ਨੂੰ ਇਸ 'ਚ ਸ਼ਾਮਲ ਹੋਣ ਦੀ ਅਪੀਲ ਕਰਦਾ ਹਾਂ ਅਤੇ ਅਸੀਂ ਇਕੱਠੇ ਅਨਿਆਂ ਨਾਲ ਲੜਾਂਗੇ।''
ਇਹ ਵੀ ਪੜ੍ਹੋ : ਕਪਿਲ ਸਿੱਬਲ ਨੇ ਭਾਰਤ 'ਚ 'ਅਨਿਆਂ' ਨਾਲ ਲੜਨ ਲਈ ਕੀਤਾ ਨਵੇਂ ਮੰਚ ਦਾ ਐਲਾਨ
ਅਚਾਨਕ ਫਟੀ ਧਰਤੀ ਅਤੇ ਨਿਕਲੀ ਪਾਣੀ ਦੀ ਤੇਜ਼ 'ਧਾਰਾ', ਵੇਖੋ ਵੀਡੀਓ
NEXT STORY