ਜੈਪੁਰ- ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਬਖਾਸਰ ਥਾਣਾ ਖੇਤਰ ਵਿਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਇਕ ਨਾਬਾਲਗ ਵਿਦਿਆਰਥਣ ਦੇ ਘਰ ਦਾਖਲ ਹੋ ਕੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ। ਕਤਲ ਪਿੱਛੋਂ ਉਸ ਨੇ ਲਾਸ਼ ਨੂੰ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ।
ਮਿਲੇ ਵੇਰਵਿਆਂ ਅਨੁਸਾਰ ਸ਼ਨੀਵਾਰ ਪਰਿਵਾਰਕ ਮੈਂਬਰ ਵਿਆਹ ਲਈ ਬਾਹਰ ਗਏ ਹੋਏ ਸਨ । 17 ਸਾਲਾ ਨਾਬਾਲਗ ਕੁੜੀ ਆਪਣੀ ਮਾਂ ਨਾਲ ਘਰ ’ਚ ਇਕੱਲੀ ਸੀ। ਰਾਤ ਸਮੇਂ ਸਰਕਾਰੀ ਅਧਿਆਪਕ ਪ੍ਰਹਿਲਾਦਰਾਮ (30) ਨੇ ਘਰ ’ਚ ਦਾਖਲ ਹੋ ਕੇ ਨਾਬਾਲਗ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਅਧਿਕਾਰੀ ਸੁਰਭਾਨ ਸਿੰਘ ਨੇ ਦੱਸਿਆ ਕਿ ਅਧਿਆਪਕ ਫਿਲਹਾਲ ਫਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਅੰਤਿਮ ਸੰਸਕਾਰ ਲਈ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਣਤੰਤਰ ਦਿਵਸ ਪਰੇਡ ਦੀ ‘ਫੁੱਲ ਡਰੈੱਸ’ ਰਿਹਰਸਲ ਅੱਜ, ਦਿੱਲੀ ’ਚ ਆਵਾਜਾਈ ਹੋ ਸਕਦੀ ਹੈ ਪ੍ਰਭਾਵਿਤ
NEXT STORY