Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 07, 2026

    7:39:49 PM

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! ਨਾਜਾਇਜ਼ ਸਬੰਧਾਂ ਕਾਰਨ...

  • farmers protest in punjab 17 districts

    ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ!...

  • change in punjab s weather thunderstorm alert in 6 districts

    6 ਜ਼ਿਲ੍ਹਿਆਂ 'ਚ IMD ਨੇ ਜਾਰੀ ਕਰ 'ਤਾ ਅਲਰਟ!...

  • retired asi commits suicide makes major revelations in suicide note

    ਰਿਟਾਇਰਡ ASI ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਜਬਰ-ਜ਼ਨਾਹ ਕਰ ਕੇ ਮਾਸੂਮ ਨਾਬਾਲਗ ਬੱਚੀਆਂ ਨੂੰ’ ਗਰਭਵਤੀ ਬਣਾ ਰਹੇ ਵਹਿਸ਼ੀ ਦਰਿੰਦੇ!

BLOG News Punjabi(ਬਲਾਗ)

‘ਜਬਰ-ਜ਼ਨਾਹ ਕਰ ਕੇ ਮਾਸੂਮ ਨਾਬਾਲਗ ਬੱਚੀਆਂ ਨੂੰ’ ਗਰਭਵਤੀ ਬਣਾ ਰਹੇ ਵਹਿਸ਼ੀ ਦਰਿੰਦੇ!

  • Edited By Sandeep Kumar,
  • Updated: 26 Apr, 2026 03:24 AM
Blog
savage beasts are raping and impregnating innocent minor girls
  • Share
    • Facebook
    • Tumblr
    • Linkedin
    • Twitter
  • Comment

ਦੇਸ਼ ’ਚ ਔਰਤਾਂ ਦੇ ਵਿਰੁੱਧ ਅਪਰਾਧਾਂ ਦੀ ਇਕ ਹਨੇਰੀ ਜਿਹੀ ਆਈ ਹੋਈ ਹੈ ਅਤੇ ਨਾਬਾਲਗ ਬੱਚੀਆਂ ਵੀ ਵਾਸਨਾ ਦੇ ਭੁੱਖੇ ਦਰਿੰਦਿਆਂ ਦੇ ਅੱਤਿਆਚਾਰ ਦਾ ਸ਼ਿਕਾਰ ਹੋਣ ਦੇ ਸਿੱਟੇ ਵਜੋਂ ਗਰਭਵਤੀ ਹੋ ਕੇ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ ਜਿਸ ਨਾਲ ਉਨ੍ਹਾਂ ਦਾ ਜੀਵਨ ਨਸ਼ਟ ਹੋ ਰਿਹਾ ਹੈ। ਇਸ ਦੀਆਂ ਇਸੇ ਸਾਲ ਦੇ 3 ਮਹੀਨਿਆਂ ’ਚ ਸਾਹਮਣੇ ਆਈਆਂ ਘਟਨਾਵਾਂ ਹੇਠਾਂ ਦਰਜ ਹਨ :

* 31 ਜਨਵਰੀ, 2026 ਨੂੰ ‘ਬਾਲਾਘਾਟ’ (ਮੱਧ ਪ੍ਰਦੇਸ਼) ਦੇ ਸਰਕਾਰੀ ‘ਕਸਤੂਰਬਾ ਗਾਂਧੀ ਬਾਲਿਕਾ ਹੋਸਟਲ’ ’ਚ ਰਹਿਣ ਵਾਲੀ 13 ਸਾਲਾ ਵਿਦਿਆਰਥਣ ਨੇ ਜ਼ਿਲਾ ਹਸਪਤਾਲ ’ਚ ਇਕ ਬੱਚੀ ਨੂੰ ਜਨਮ ਦਿੱਤਾ।

* 11 ਫਰਵਰੀ ਨੂੰ ਪੁਣੇ (ਮਹਾਰਾਸ਼ਟਰ) ’ਚ ਜਬਰ-ਜ਼ਨਾਹ ਦੀ ਸ਼ਿਕਾਰ ਇਕ 15 ਸਾਲਾ ਲੜਕੀ ਨੇ ਆਪਣੇ ਘਰ ’ਚ ਹੀ ਇਕ ਬੱਚੀ ਨੂੰ ਜਨਮ ਦਿੱਤਾ। ਪੁਲਸ ਨੇ ਇਸ ਸਿਲਸਿਲੇ ’ਚ ਇਕ 24 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਪਿਆਰ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਜਾਲ ’ਚ ਫਸਾਇਆ ਅਤੇ ਵਾਰ-ਵਾਰ ਉਸ ਨਾਲ ਜਬਰ-ਜ਼ਨਾਹ ਕੀਤਾ ਜਿਸ ਨਾਲ ਉਹ ਗਰਭਵਤੀ ਹੋ ਗਈ।

* 19 ਫਰਵਰੀ ਨੂੰ ‘ਹਾਪੁੜ’ (ਉੱਤਰ ਪ੍ਰਦੇਸ਼) ’ਚ ਇਕ ਮੌਲਾਨਾ ਵੱਲੋਂ ਡਰਾ-ਧਮਕਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਈ ਗਈ ਉਸ ਦੇ ਗੁਆਂਢ ’ਚ ਰਹਿਣ ਵਾਲੀ 14 ਸਾਲਾ ਬੱਚੀ ਨੇ ਘਰ ’ਚ ਹੀ ਇਕ ਬੱਚੀ ਨੂੰ ਜਨਮ ਦਿੱਤਾ।

* 27 ਫਰਵਰੀ ਨੂੰ ‘ਰੁਦਰਪ੍ਰਯਾਗ’ (ਉੱਤਰਾਖੰਡ) ਜ਼ਿਲੇ ’ਚ ਨੌਵੀਂ ਜਮਾਤ ’ਚ ਪੜ੍ਹਨ ਵਾਲੀ ਇਕ ਨਾਬਾਲਗ ਵਿਦਿਆਰਥਣ ਨੇ ਬੱਚੇ ਨੂੰ ਜਨਮ ਦਿੱਤਾ, ਜਿਸ ਨਾਲ ਪੂਰੇ ਖੇਤਰ ’ਚ ਹਲਚਲ ਮਚ ਗਈ।

* 28 ਫਰਵਰੀ, 2026 ਨੂੰ ‘ਧਾਰ’ (ਮੱਧ ਪ੍ਰਦੇਸ਼) ’ਚ ‘ਪੀਥਮਪੁਰ’ ਦੇ ਇਕ ਸਕੂਲ ’ਚ 10ਵੀਂ ਦੀ ਬੋਰਡ ਪ੍ਰੀਖਿਆ ਦੇਣ ਆਈ 17 ਸਾਲਾ ਵਿਦਿਆਰਥਣ ਨੇ ਸਕੂਲ ਦੇ ਪਖਾਨੇ ’ਚ ਬੱਚੀ ਨੂੰ ਜਨਮ ਦਿੱਤਾ। ਵਿਦਿਆਰਥਣ 8 ਮਹੀਨੇ ਦੀ ਗਰਭਵਤੀ ਸੀ ਅਤੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਤੱਕ ਨਹੀਂ ਸੀ।

* 21 ਮਾਰਚ ਨੂੰ ਚਰਖੀ ਦਾਦਰੀ (ਹਰਿਆਣਾ) ’ਚ ਇਕ 16 ਸਾਲਾ ਨਾਬਾਲਗਾ ਨੂੰ ਕਮਰ ’ਚ ਦਰਦ ਦੀ ਸ਼ਿਕਾਇਤ ਹੋਣ ’ਤੇ ਜਦੋਂ ਮਾਤ੍ਰ ਅਤੇ ਸ਼ਿਸ਼ੂ ਹਸਪਤਾਲ ’ਚ ਪਰਿਵਾਰਕ ਮੈਂਬਰਾਂ ਨੇ ਭਰਤੀ ਕਰਵਾਇਆ ਤਾਂ ਜਾਂਚ ਦੌਰਾਨ ਡਾਕਟਰਾਂ ਨੇ ਉਸ ਨੂੰ ਗਰਭਵਤੀ ਪਾਇਆ ਅਤੇ ਕੁਝ ਹੀ ਦੇਰ ’ਚ ਉਸ ਨੇ ਇਕ ਬੱਚੇ ਨੂੰ ਜਨਮ ਦੇ ਦਿੱਤਾ ਜਿਸ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।

* 15 ਅਪ੍ਰੈਲ ਨੂੰ ‘ਪਿਥੌਰਾਗੜ੍ਹ’ (ਉੱਤਰਾਖੰਡ) ਦੇ ਜ਼ਿਲਾ ਹਸਪਤਾਲ ’ਚ ਆਪਣੇ ਹੀ ਪਿਤਾ ਵੱਲੋਂ ਜਬਰ-ਜ਼ਨਾਹ ਦੇ ਸਿੱਟੇ ਵਜੋਂ ਗਰਭਵਤੀ ਹੋਈ ਇਕ 14 ਸਾਲਾ ਨਾਬਾਲਗਾ ਨੇ ਸਰਜਰੀ ਜ਼ਰੀਏ ਬੇਟੇ ਨੂੰ ਜਨਮ ਦਿੱਤਾ। ਪੁਲਸ ਨੇ ਇਸ ਮਾਮਲੇ ’ਚ ਨਾਬਾਲਗਾ ਦੇ ਪਿਤਾ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ।

* 15 ਅਪ੍ਰੈਲ ਨੂੰ ਹੀ ‘ਕੰਧਮਾਲ’ (ਓਡਿਸ਼ਾ) ਦੇ ਇਕ ਰਿਹਾਇਸ਼ੀ ਸਕੂਲ ’ਚ ਰਹਿਣ ਵਾਲੀ ਨਾਬਾਲਗ ਵਿਦਿਆਰਥਣ ਦੇ ਬੱਚੇ ਨੂੰ ਜਨਮ ਦੇਣ ਦੀ ਖ਼ਬਰ ਸਾਹਮਣੇ ਆਈ, ਜਿਸ ਨਾਲ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਨ ਦੀ ਨਿਗਰਾਨੀ ’ਤੇ ਸਵਾਲ ਉੱਠੇ ਹਨ।

* 21 ਅਪ੍ਰੈਲ ਨੂੰ ‘ਪੀਲੀਭੀਤ’ (ਉੱਤਰ ਪ੍ਰਦੇਸ਼) ’ਚ 13 ਸਾਲਾ ਇਕ ਨਾਬਾਲਗਾ ਨੇ ਹਸਪਤਾਲ ਦੇ ਪਖਾਨੇ ’ਚ ਬੱਚੀ ਨੂੰ ਜਨਮ ਦਿੱਤਾ। ਇਸ ਮਾਮਲੇ ’ਚ ਇਕ 19 ਸਾਲਾ ਨੌਜਵਾਨ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

* ਅਤੇ ਹੁਣ 23 ਅਪ੍ਰੈਲ ਨੂੰ ‘ਨਵਾਂਸ਼ਹਿਰ’ (ਪੰਜਾਬ) ’ਚ ਆਪਣੀ ਨਾਬਾਲਗ ਬੇਟੀ ਨਾਲ ਕਈ ਵਾਰ ਸਰੀਰਕ ਸਬੰਧ ਬਣਾ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੇਟ ’ਚ ਹਲਕਾ-ਹਲਕਾ ਦਰਦ ਰਹਿਣ ਕਰ ਕੇ ਜਦੋਂ ਉਹ ਹਸਪਤਾਲ ਗਈ ਤਾਂ ਡਾਕਟਰਾਂ ਨੇ ਸਕੈਨਿੰਗ ਕਰਨ ’ਤੇ ਉਸ ਨੂੰ 28 ਹਫਤਿਆਂ ਦੀ ਗਰਭਵਤੀ ਪਾਇਆ।

ਜਬਰ-ਜ਼ਨਾਹ ਦੀਆਂ ਸ਼ਿਕਾਰ ਨਾਬਾਲਗ ਬੱਚੀਆਂ ਵੱਲੋਂ ਬੱਚਿਆਂ ਨੂੰ ਜਨਮ ਦੇਣਾ ਸਮਾਜ ’ਤੇ ਇਕ ਘਿਨਾਉਣਾ ਧੱਬਾ ਹੈ। ਉਪਰੋਕਤ ਘਟਨਾਵਾਂ ਦਰਸਾਉਂਦੀਆਂ ਹਨ ਕਿ ਉੱਚ ਨੈਤਿਕ ਕਦਰਾਂ-ਕੀਮਤਾਂ ਦਾ ਦਾਅਵਾ ਕਰਨ ਵਾਲੇ ਕੁਝ ਦਰਿੰਦੇ ਇਸ ਹੱਦ ਤੱਕ ਡਿੱਗ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੀਆਂ ਮਾਸੂਮ ਬੱਚੀਆਂ ਦੇ ਜੀਵਨ ਤੱਕ ਦੀ ਵੀ ਪਰਵਾਹ ਨਹੀਂ।

ਇਕ ਪਾਸੇ ਅਸੀਂ ਆਪਣੀ ਪ੍ਰਾਚੀਨ ਸੰਸਕ੍ਰਿਤੀ ਅਤੇ ਉੱਚ ਨੈਤਿਕ ਆਦਰਸ਼ਾਂ ਆਦਿ ਦੀ ਗੱਲ ਕਰਦੇ ਹਾਂ ਅਤੇ ਵਿਸ਼ਵ ਗੁਰੂ ਹੋਣ ਦਾ ਦਾਅਵਾ ਤੱਕ ਕਰਦੇ ਹਾਂ, ਪਰ ਜਦੋਂ ਵਿਸ਼ਵ ’ਚ ਭਾਰਤ ’ਚ ਹੋ ਰਹੀ ਨੈਤਿਕਤਾ ਤੋਂ ਡਿੱਗੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਾਣਗੀਆਂ ਤਾਂ ਉੱਥੋਂ ਦੇ ਲੋਕਾਂ ਦੇ ਮਨ ’ਚ ਭਾਰਤ ਬਾਰੇ ਕੀ ਧਾਰਨਾ ਬਣੇਗੀ।

ਬੱਚੀਆਂ ਨੂੰ ਦਿੱਤਾ ਜਾਣ ਵਾਲਾ ਇਹ ਇਕ ਅਜਿਹਾ ਜ਼ਖ਼ਮ ਹੈ ਜੋ ਉਨ੍ਹਾਂ ਦੇ ਜੀਵਨ ਭਰ ਨਹੀਂ ਭਰ ਸਕਦਾ। ਇਸ ਲਈ ਆਪਣੇ ਕਾਰਿਆਂ ਨਾਲ ਬੱਚੀਆਂ ਦੀ ਜ਼ਿੰਦਗੀ ਨਰਕ ਬਣਾਉਣ ਵਾਲੇ ਦਰਿੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।

—ਵਿਜੇ ਕੁਮਾਰ

  • rape
  • innocent minor girls
  • pregnant women
  • wild animals
  • ਜਬਰ-ਜ਼ਨਾਹ
  • ਮਾਸੂਮ ਨਾਬਾਲਗ ਬੱਚੀਆਂ
  • ਗਰਭਵਤੀ
  • ਵਹਿਸ਼ੀ ਦਰਿੰਦੇ

ਮੌਜੂਦਾ ਚੋਣਾਂ ਤੋਂ ਬਾਅਦ ਹੋਵੇਗਾ ਕਾਂਗਰਸ ’ਚ ਜਥੇਬੰਦਕ ਫੇਰਬਦਲ !

NEXT STORY

Stories You May Like

  • young woman preparing for upsc
    UPSC ਦੀ ਤਿਆਰੀ ਕਰ ਰਹੀ ਮੁਟਿਆਰ ਨਾਲ ਸਮੂਹਿਕ ਜਬਰ-ਜ਼ਨਾਹ, ਕੋਲਡ ਡਰਿੰਕ ਪਿਆ ਕੇ...
  • rape of 2 sisters in palghar  bjp leader says   love jihad
    ਪਾਲਘਰ ’ਚ 2 ਭੈਣਾਂ ਨਾਲ ਜਬਰ-ਜ਼ਨਾਹ, ਭਾਜਪਾ ਨੇਤਾ ਨੇ ਦੱਸਿਆ ‘ਲਵ ਜੇਹਾਦ’
  • woman raped in amritsar hotel
    ਅੰਮ੍ਰਿਤਸਰ ਦੇ ਹੋਟਲ ’ਚ ਔਰਤ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੇ...
  • case registered against youth on charges of raping
    ਮੇਲੇ ਤੋਂ ਵਰਗਲਾਈ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ਾਂ ਤਹਿਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ, ਭਾਲ ਜਾਰੀ
  • neighbor kills girl in the name of sacrifice to god
    ਵਹਿਸ਼ੀ ਹੋਏ ਇਨਸਾਨ ! 'ਭਗਵਾਨ ਨੂੰ ਬਲੀ' ਦੇਣ ਦੇ ਨਾਂ 'ਤੇ ਗੁਆਂਢੀ ਨੇ ਮਾਰ 'ਤੀ ਕੁੜੀ
  • rajasthan high court  asaram
    ਸਮੂਹਿਕ ਜਬਰ-ਜ਼ਿਨਾਹ ਦੇ ਦੋਸ਼ ਤੋਂ ਮੁਕਤ ਆਸਾਰਾਮ, ਨਾਬਾਲਗ ਮਾਮਲੇ ’ਚ ਉਮਰਕੈਦ ਬਰਕਰਾਰ
  • theft in ludhiana
    iPhone ਤੇ ਗਹਿਣੇ ਚੋਰੀ ਕਰ ਕੇ ਲੈ ਗਈ ਨੌਕਰਾਣੀ! ਮਾਸੂਮ ਦੇ ਹੱਥੋਂ ਲਾਹ ਲਿਆ ਸੋਨੇ ਦਾ ਕੜਾ
  • pregnant woman dies in horrific road accident in noormehal
    ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ ਦਰਦਨਾਕ ਮੌਤ
  • farmers protest in punjab 17 districts
    ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ! ਝਲਣੀ ਪਵੇਗੀ ਨਵੀਂ ਮੁਸੀਬਤ,...
  • change in punjab s weather thunderstorm alert in 6 districts
    6 ਜ਼ਿਲ੍ਹਿਆਂ 'ਚ IMD ਨੇ ਜਾਰੀ ਕਰ 'ਤਾ ਅਲਰਟ! ਪੰਜਾਬ ਲਈ ਮੌਸਮ ਵਿਭਾਗ ਦੀ ਵੱਡੀ...
  • summer vacation pinkoo tv funny video
    ਗਰਮੀਆਂ ਦੀਆਂ ਛੁੱਟੀਆਂ ਦਾ ਬੱਚਿਆਂ ਨੂੰ ਚੜ੍ਹਿਆ ਚਾਅ! ਤੁਸੀਂ ਵੀ ਜਵਾਕਾਂ ਨੂੰ...
  • punjabi person in italy
    ਜਲੰਧਰ ਦੇ ਰਜਿੰਦਰ ਕੁਮਾਰ ਦੀ ਇਟਲੀ ’ਚ ਦਿਲ ਦੀ ਧੜਕਣ ਰੁਕਣ ਕਾਰਨ ਮੌਤ
  • consumer commission orders improvement trust to return rs 15 lakh
    12 ਸਾਲ ਬਾਅਦ ਮਿਲਿਆ ਇਨਸਾਫ਼: ਖ਼ਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ 15...
  • major administrative reshuffle senior ias transfers
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਦੇ ਤਬਾਦਲੇ, ਕਈ ਵਿਭਾਗਾਂ ’ਚ...
  • big on punjab weather
    ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ...
  • big warning for punjab drivers
    ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ...
Trending
Ek Nazar
griffith martyrdom sports festiva

28ਵਾਂ ਗ੍ਰਿਫਿਥ ਸ਼ਹੀਦੀ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ (ਤਸਵੀਰਾਂ)

north korea  s open challenge to us

ਪਰਮਾਣੂ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ! ਉੱਤਰੀ ਕੋਰੀਆ ਦੀ ਅਮਰੀਕਾ ਨੂੰ...

meta reveals what indians are watching the most in reels

Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ

heavy rain alert 17 states imd

ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ...

daughter birth rs 50000 account transfer

ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

shooting in pakistan

ਪਾਕਿਸਤਾਨ 'ਚ ਵਿਰੋਧੀ ਸਮੂਹਾਂ ਵਿਚਕਾਰ ਗੋਲੀਬਾਰੀ, ਪੰਜ ਲੋਕਾਂ ਦੀ ਮੌਤ

voting underway

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ 'ਚ ਵੋਟਿੰਗ ਜਾਰੀ

young man climbed the tower with his daughter

ਧੀ ਸਮੇਤ ਟਾਵਰ 'ਤੇ ਚੜਿਆ ਨੌਜਵਾਨ, ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ...

long power cut

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਪੂਰਾ...

do not let others eyes fall on these 3 things

ਰੇਤ ਵਾਂਗ ਹੱਥੋਂ ਨਿਕਲ ਜਾਵੇਗੀ ਸਾਰੀ ਦੌਲਤ, ਘਰ ਦੀਆਂ ਇਨ੍ਹਾਂ 3 ਚੀਜ਼ਾਂ 'ਤੇ ਨਾ...

whatsapp may introduce view once text messages

ਇਕ ਵਾਰ ਪੜ੍ਹਦੇ ਹੀ ਗਾਇਬ ਹੋ ਜਾਵੇਗਾ ਮੈਸੇਜ! WhatsApp ਲਿਆ ਰਿਹਾ ਨਵਾਂ...

heavy rain and thunderstorm warning in 17 states

17 ਸੂਬਿਆਂ 'ਚ ਭਾਰੀ ਮੀਂਹ-ਹਨੇਰੀ ਦੀ ਚਿਤਾਵਨੀ! ਮੌਸਮ ਵਿਭਾਗ ਨੇ ਜਾਰੀ ਕਰ'ਤਾ...

imran khan and his wife

ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਅਧਿਕਾਰਾਂ ਦਾ ਕੀਤਾ ਘਾਣ

israeli forces in west bank

ਇਜ਼ਰਾਈਲੀ ਫੌਜ ਦੀ ਗੋਲੀਬਾਰੀ 'ਚ ਫਲਸਤੀਨੀ ਜਵਾਕ ਦੀ ਮੌਤ

ind vs afg kl rahul scored hundred vs afghanista

ਸੈਂਕੜਾ ਠੋਕਦੇ ਹੀ KL ਰਾਹੁਲ ਦਾ ਟੁੱਟਾ ਦਿਲ, 12 ਮਹੀਨਿਆਂ 'ਚ ਤੀਜੀ ਵਾਰ ਕਰ'ਤੀ...

trump iake big step

ਚੀਨ ਦੀ ਚੇਤਾਵਨੀ ਦੇ ਬਾਵਜੂਦ ਟਰੰਪ ਚੁੱਕਣ ਜਾ ਰਹੇ ਵੱਡਾ ਕਦਮ

vastu tips staircase storage savings tips

ਘਰ 'ਚ ਨਹੀਂ ਰੁਕੇਗਾ ਪੈਸਾ! ਪੌੜੀਆਂ ਦੇ ਹੇਠਾਂ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ

cjp protest jantar mantra hit spray man

ਜੰਤਰ-ਮੰਤਰ 'ਤੇ ਹਾਈ-ਵੋਲਟੇਜ ਡਰਾਮਾ, CJP ਪ੍ਰਦਰਸ਼ਨ 'ਚ 'ਹਿੱਟ' ਸਪਰੇਅ ਲੈ ਕੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • indian companies must unite to face these five forces
      ਭਾਰਤੀ ਕੰਪਨੀਆਂ ਨੂੰ ਇਨ੍ਹਾਂ ਪੰਜ ਤਾਕਤਾਂ ਦਾ ਸਾਹਮਣਾ ਇਕਜੁੱਟ ਹੋ ਕੇ ਕਰਨਾ ਪਵੇਗਾ
    • ashes of the dead started being stolen
      ‘ਕਿਹੋ ਜਿਹਾ ਆਇਆ ਇਹ ਜ਼ਮਾਨਾ’ ਮ੍ਰਿਤਕਾਂ ਦੀਆਂ ਅਸਥੀਆਂ ਵੀ ਹੋਣ ਲੱਗੀਆਂ ਚੋਰੀ!
    • deteriorating image of indian tourists
      ਭਾਰਤੀ ਸੈਲਾਨੀਆਂ ਦਾ ਖ਼ਰਾਬ ਹੁੰਦਾ ਅਕਸ
    • world environment day
      ਵਿਸ਼ਵ ਵਾਤਾਵਰਣ ਦਿਵਸ- ਸਾਨੂੰ ਸਮਝਣਾ ਹੋਵੇਗਾ ਵਾਤਾਵਰਣ ਦਾ ਮਹੱਤਵ
    • punjab  s   mother approach   is bringing remarkable improvements
      ਪੰਜਾਬ ਦੀ ‘ਮਦਰ ਅਪਰੋਚ’ ਬੱਚਿਆਂ ਦੀ ਜਾਨ ਬਚਾਉਣ ’ਚ ਲਿਆ ਰਹੀ ਸ਼ਾਨਦਾਰ ਸੁਧਾਰ
    • food processing is the next big opportunity for south asia
      ਦੱਖਣੀ ਏਸ਼ੀਆ ਲਈ ਅਗਲਾ ਵੱਡਾ ਮੌਕਾ ਹੈ ਫੂਡ ਪ੍ਰੋਸੈਸਿੰਗ
    • adulterers playing with people  s health
      ‘ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਮਿਲਾਵਟਖੋਰ’ ਨਹੀਂ ਰੁਕ ਰਿਹਾ ਇਹ ਕਾਲਾ...
    • fencing work has to be done quickly but carefully
      ਫੈਂਸਿੰਗ ਦਾ ਕੰਮ ਤੇਜ਼ੀ ਨਾਲ ਪਰ ਚੌਕਸੀ ਨਾਲ ਕਰਨਾ ਹੋਵੇਗਾ
    • indian tourists should adopt appropriate behavior abroad
      ਭਾਰਤੀ ਸੈਲਾਨੀਆਂ ਨੂੰ ਵਿਦੇਸ਼ ’ਚ ਢੁੱਕਵਾਂ ਵਤੀਰਾ ਅਪਣਾਉਣਾ ਚਾਹੀਦਾ ਹੈ
    • old age pension to praan vaayu devta pension
      ਬੁਢਾਪਾ ਪੈਨਸ਼ਨ ਤੋਂ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ’ ਤੱਕ : ਅਨੋਖੀ ਪਹਿਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +