ਪ੍ਰਯਾਗਰਾਜ (ਭਾਸ਼ਾ)— ਕੁੰਭ ਮੇਲੇ ਦੇ ਤੀਜੇ ਅਤੇ ਆਖਰੀ ਸ਼ਾਹੀ ਇਸ਼ਨਾਨ ਲਈ ਬਸੰਤ ਪੰਚਮੀ 'ਤੇ ਐਤਵਾਰ ਨੂੰ ਰਾਤ 12 ਵਜੇ ਤੋਂ ਦੁਪਹਿਰ 3 ਵਜੇ ਤਕ ਕਰੀਬ 1 ਕਰੋੜ ਸ਼ਰਧਾਲੂਆਂ ਲੋਕਾਂ ਨੇ ਗੰਗਾ 'ਚ ਡੁੱਬਕੀ ਲਾਈ। ਇਸ ਦੌਰਾਨ ਸਾਧੂ-ਸੰਤਾਂ ਅਤੇ ਸ਼ਰਧਾਲੂਆਂ 'ਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਜੋਤਿਸ਼ ਅਨੁਸਾਰ ਬਸੰਤ ਪੰਚਮੀ ਇਸ਼ਨਾਨ ਦਾ ਮੁਹਰਤ ਸ਼ਨੀਵਾਰ ਸਵੇਰੇ 8 ਵਜ ਕੇ 55 ਮਿੰਟ ਤੋਂ ਐਤਵਾਰ ਸਵੇਰੇ 10 ਵਜੇ ਤਕ ਹੈ। ਇਸ ਨੂੰ ਦੇਖਦੇ ਹੋਏ ਇਸ਼ਨਾਨ ਕਰਨ ਵਾਲੇ ਸ਼ਰਧਾਲੂ ਸ਼ਨੀਵਾਰ ਤੋਂ ਹੀ ਕੁੰਭ ਮੇਲੇ ਵੱਲ ਆ ਰਹੇ ਹਨ ਅਤੇ ਇਸ਼ਨਾਨ ਕਰ ਰਹੇ ਹਨ।

ਕੁੰਭ ਕਮਾਂਡ ਅਤੇ ਕੰਟਰੋਲ ਸੈਂਟਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤਕ ਕਰੀਬ 93 ਲੱਖ ਸ਼ਰਧਾਲੂ ਕੁੰਭ ਮੇਲੇ ਵਿਚ ਆਏ ਅਤੇ ਐਤਵਾਰ ਨੂੰ ਰਾਤ 12 ਵਜੇ ਤਕ ਮੇਲੇ ਵਿਚ ਕਰੀਬ 70 ਲੱਖ ਸ਼ਰਧਾਲੂਆਂ ਨੇ ਗੰਗਾ 'ਚ ਡੁੱਬਕੀ ਲਾਈ। ਸ਼ਹਿਰ ਵਿਚ ਵਾਹਨਾਂ ਦੀ ਆਵਾਜਾਈ ਸ਼ਨੀਵਾਰ ਰਾਤ ਤੋਂ ਹੀ ਬੰਦ ਹੋਣ ਦੀ ਵਜ੍ਹਾ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਤੋਂ ਪੈਦਲ ਹੀ ਮੇਲੇ ਵਿਚ ਆਉਣਾ ਪਿਆ। ਗੰਗਾ ਵਿਚ ਡੁੱਬਕੀ ਲਾਉਣ ਦੀ ਇੱਛਾ ਅਤੇ ਉਤਸ਼ਾਹ ਨੇ ਥਕਾਵਟ ਨੂੰ ਮਾਤ ਦੇ ਦਿੱਤੀ।

ਲੱਗਭਗ 3200 ਹੈਕਟੇਅਰ ਖੇਤਰਫਲ ਵਿਚ ਫੈਲੇ ਮੇਲਾ ਖੇਤਰ ਵਿਚ ਹਰ ਪਾਸੇ ਸ਼ਰਧਾਲੂ ਹੀ ਨਜ਼ਰ ਆ ਰਹੇ ਹਨ। ਭੀੜ ਨੂੰ ਕੰਟਰੋਲ ਅਤੇ ਸੁਰੱਖਿਆ ਲਈ ਚੱਪੇ-ਚੱਪੇ 'ਤੇ ਪੁਲਸ ਦੇ ਜਵਾਨ ਤਾਇਨਾਤ ਹਨ। 8 ਕਿਲੋਮੀਟਰ ਦੇ ਦਾਇਰੇ ਵਿਚ ਇਸ਼ਨਾਨ ਲਈ 40 ਘਾਟ ਬਣਾਏ ਗਏ ਹਨ, ਤਾਂ ਕਿ ਸ਼ਰਧਾਲੂਆਂ ਨੂੰ ਇਸ਼ਨਾਨ 'ਚ ਕੋਈ ਅਸੁਵਿਧਾ ਨਾ ਹੋਵੇ। ਸੁਰੱਖਿਆ ਦੀ ਨਜ਼ਰ ਤੋਂ ਮੇਲਾ ਖੇਤਰ ਵਿਚ ਕਰੀਬ 400 ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਅਣਹੋਣੀ ਸਥਿਤੀ ਨਾਲ ਨਜਿੱਠਣ ਲਈ 10 ਕੰਪਨੀਆਂ ਐੱਨ. ਡੀ. ਆਰ. ਐੱਫ. ਦੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਹਿਮਾਚਲ 'ਚ ਅਗਲੇ ਹਫਤੇ ਫਿਰ ਹੋਵੇਗੀ ਬਰਫਬਾਰੀ
NEXT STORY