ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਆਉਣ ਵਾਲੇ ਹਫਤੇ 'ਚ ਬਰਫਬਾਰੀ ਦੇ ਨਾਲ ਮੀਂਹ ਪੈਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਭਾਵ ਐਤਵਾਰ ਨੂੰ ਦੱਸਿਆ ਹੈ ਕਿ 12 ਫਰਵਰੀ ਤੋਂ 15 ਫਰਵਰੀ ਵਿਚਾਲੇ ਮੱਧਮ ਅਤੇ ਉਚਾਈ ਵਾਲੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਦੇ ਨਾਲ ਮੀਂਹ ਪਵੇਗਾ ਅਤੇ ਹੇਠਲੇ ਮੈਦਾਨੀ ਇਲਾਕਿਆਂ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਇਸ ਤੋਂ ਇਲਾਵਾ ਐਤਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆ 'ਚ ਬੱਦਲ ਛਾਏ ਰਹਿਣਗੇ। ਟੂਰਿਜ਼ਮ ਸਥਾਨ ਮਨਾਲੀ ਅਤੇ ਕੁਫਰੀ 'ਚ ਸ਼ੀਤ ਲਹਿਰ ਤੇਜ਼ ਹੈ। ਮਨਾਲੀ 'ਚ ਸ਼ਨੀਵਾਰ ਦੀ ਸ਼ਾਮ ਤੋਂ ਐਤਵਾਰ ਸਵੇਰੇ ਤੱਕ ਘੱਟੋ ਘੱਟ ਤਾਪਮਾਨ 0 ਤੋਂ 2 ਡਿਗਰੀ ਹੇਠਾ ਅਤੇ ਕੁਫਰੀ 'ਚ 0.5 ਡਿਗਰੀ ਸੈਲਸੀਅਸ ਦਰਜ ਕੀਤੀ ਗਈ। ਲਾਹੌਲ ਅਤੇ ਸਪੀਤੀ ਦੇ ਪ੍ਰਸ਼ਾਸ਼ਨਿਕ ਕੇਂਦਰਾਂ ਕੇਲਾਂਗ 'ਚ ਘੱਟੋ ਘੱਟ ਤਾਪਮਾਨ 0 ਤੋਂ 11.6 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਅਤੇ ਕੇਲਾਂਗ ਸੂਬੇ 'ਚ ਸਭ ਤੋਂ ਠੰਡਾ ਸਥਾਨ ਰਿਹਾ ਹੈ।
ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ : ਰਾਬਰਟ ਵਾਡਰਾ
NEXT STORY