ਵੈੱਬ ਡੈਸਕ- ਤੁਲਸੀ ਦੀ ਪੂਜਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਇਹ ਸਿਹਤ ਲਈ ਵੀ ਬਹੁਤ ਲਾਹੇਵੰਦ ਮੰਨੀ ਜਾਂਦੀ ਹੈ। ਹਿੰਦੂ ਧਰਮ 'ਚ ਤੁਲਸੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਜਦਕਿ ਆਯੂਰਵੇਦ 'ਚ ਇਸ ਨੂੰ ਔਸ਼ਧੀ ਗੁਣਾਂ ਨਾਲ ਭਰਪੂਰ ਪੌਦਾ ਦੱਸਿਆ ਗਿਆ ਹੈ। ਪਰ ਧਾਰਮਿਕ ਤੇ ਵਿਗਿਆਨਕ ਦੋਵੇਂ ਕਾਰਨਾਂ ਕਰਕੇ ਤੁਲਸੀ ਦੇ ਪੱਤੇ ਚਬਾ ਕੇ ਖਾਣ ਨੂੰ ਵਰਜਿਤ ਕਿਹਾ ਗਿਆ ਹੈ। ਆਓ ਜਾਣਦੇ ਹਾਂ ਇਸ ਦੇ ਕਾਰਨ:-
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਧਾਰਮਿਕ ਕਾਰਨ
ਪੁਰਾਣਾਂ ਅਨੁਸਾਰ ਤੁਲਸੀ ਨੂੰ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਹਰ ਇਕ ਤੁਲਸੀ ਦੇ ਪੱਤੇ 'ਚ ਦੇਵੀ ਦਾ ਵਾਸ ਹੁੰਦਾ ਹੈ। ਇਸੇ ਲਈ ਤੁਲਸੀ ਦੇ ਪੱਤੇ ਚਬਾਉਣਾ ਦੇਵੀ ਦਾ ਅਪਮਾਨ ਸਮਝਿਆ ਜਾਂਦਾ ਹੈ। ਇਸ ਨੂੰ ਚਬਾਉਣਾ ਦੇਵੀ ਦਾ ਅਪਮਾਨ ਕਰਨ ਦੇ ਸਮਾਨ ਮੰਨਿਆ ਜਾਂਦਾ ਹੈ। ਇਸੇ ਕਾਰਨ ਪੂਜਾ-ਪਾਠ 'ਚ ਤੁਲਸੀ ਦੀਆਂ ਪੱਤੀਆਂ ਨੂੰ ਤੋੜ ਕੇ ਨਹੀਂ ਚੜ੍ਹਾਇਆ ਜਾਂਦਾ।
ਵਿਗਿਆਨਕ ਕਾਰਨ
1. ਦੰਦਾਂ ਲਈ ਨੁਕਸਾਨਦਾਇਕ:
ਤੁਲਸੀ ਦੇ ਪੱਤਿਆਂ 'ਚ ਮਰਕਿਊਰੀ ਤੱਤ (Mercury Acid) ਪਾਇਆ ਜਾਂਦਾ ਹੈ, ਜੋ ਦੰਦਾਂ ਦੀ ਇਨਾਮਲ ਲੇਅਰ (ਉੱਪਰੀ ਪਰਤ) ਨੂੰ ਹੌਲੀ-ਹੌਲੀ ਖਰਾਬ ਕਰ ਸਕਦਾ ਹੈ।
2. ਐਸਿਡਿਟੀ ਵਧਣ ਦਾ ਖਤਰਾ:
ਤੁਲਸੀ ਦੀ ਤਾਸੀਰ ਗਰਮ ਅਤੇ ਹਲਕੀ ਐਸਿਡਿਕ ਹੁੰਦੀ ਹੈ। ਪੱਤੇ ਚਬਾ ਕੇ ਖਾਣ ਨਾਲ ਐਸਿਡਿਟੀ ਵਧ ਸਕਦੀ ਹੈ।
3. ਟਾਕਸਿਨ ਇਕੱਠੇ ਹੋਣ ਦਾ ਡਰ:
ਤੁਲਸੀ 'ਚ ਬਹੁਤ ਹੀ ਘੱਟ ਮਾਤਰਾ 'ਚ ਆਰਸੇਨਿਕ ਤੱਤ ਮਿਲਦਾ ਹੈ। ਜ਼ਿਆਦਾ ਚਬਾਉਣ ਨਾਲ ਇਹ ਤੱਤ ਸਰੀਰ 'ਚ ਟਾਕਸਿਨ ਇਕੱਠਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦੀ ਚਾਂਦੀ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ Ignore ਕਰਨੀ ਚਾਹੀਦੀ ਹੈ ਚਾਂਦੀ
ਤੁਲਸੀ ਦਾ ਸਹੀ ਤਰੀਕੇ ਨਾਲ ਸੇਵਨ
ਆਯੂਰਵੇਦ ਅਤੇ ਵਿਗਿਆਨ ਦੋਵੇਂ ਮੰਨਦੇ ਹਨ ਕਿ ਤੁਲਸੀ ਲਾਹੇਵੰਦ ਹੈ, ਪਰ ਇਸ ਨੂੰ ਚਬਾਉਣਾ ਨਹੀਂ, ਸਗੋਂ ਹੋਰ ਤਰੀਕੇ ਨਾਲ ਸੇਵਨ ਕਰਨਾ ਚਾਹੀਦਾ ਹੈ:-
- ਪੱਤਾ ਪੂਰਾ ਨਿਗਲ ਕੇ: ਪਾਣੀ ਨਾਲ ਤੁਲਸੀ ਦੇ ਪੱਤੇ ਨਿਗਲੇ ਜਾ ਸਕਦੇ ਹਨ।
- ਚਾਹ ਜਾਂ ਕਾੜ੍ਹੇ 'ਚ: ਗਰਮ ਪਾਣੀ, ਕਾੜ੍ਹੇ ਜਾਂ ਚਾਹ 'ਚ ਤੁਲਸੀ ਸ਼ਾਮਿਲ ਕਰਨਾ ਸਭ ਤੋਂ ਸਹੀ ਤਰੀਕਾ ਹੈ।
- ਸ਼ਹਿਦ ਅਤੇ ਅਦਰਕ ਨਾਲ: ਰੋਗ-ਪ੍ਰਤੀਰੋਧਕ ਤਾਕਤ ਵਧਾਉਣ ਲਈ ਤੁਲਸੀ ਨੂੰ ਸ਼ਹਿਦ ਅਤੇ ਅਦਰਕ ਦੇ ਰਸ ਨਾਲ ਲਿਆ ਜਾ ਸਕਦਾ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਪੱਛਮੀ ਬੰਗਾਲ 'ਚ 3 ਦਿਨਾਂ ਦੇ ਅੰਦਰ SIR ਦੇ ਤਹਿਤ ਕੀਤੀਆਂ 1.25 ਕਰੋੜ ਐਂਟਰੀਆਂ ਦੀ ਹੋਵੇ ਜਾਂਚ : ਭਾਜਪਾ
NEXT STORY