ਨਵੀਂ ਦਿੱਲੀ- ਜੁਲਾਈ ਮਹੀਨੇ ਵਿਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਚੰਗਾ ਮੀਂਹ ਪਿਆ। ਅਗਸਤ ਅਤੇ ਸਤੰਬਰ ਮਹੀਨੇ 'ਚ ਦੱਖਣੀ-ਪੱਛਮੀ ਮਾਨਸੂਨ ਆਮ ਰਹਿਣ ਦੀ ਉਮੀਦ ਹੈ ਪਰ ਇਹ ਕਮਜ਼ੋਰ ਹੀ ਰਹੇਗਾ। ਭਾਰਤੀ ਮੌਸਮ ਵਿਭਾਗ ਮੁਤਾਬਕ ਅਗਸਤ 'ਚ ਲੰਬੇ ਸਮੇਂ ਦੀ ਔਸਤ ਦੀ 94 ਫੀਸਦੀ ਮੀਂਹ ਪੈਣ ਦਾ ਅਨੁਮਾਨ ਹੈ, ਜੋ ਆਮ ਨਾਲੋਂ ਘੱਟ ਹੈ।
ਆਮ ਤੌਰ 'ਤੇ ਮਾਨਸੂਨ ਦਾ ਲੱਗਭਗ 30 ਫੀਸਦੀ ਮੀਂਹ ਅਗਸਤ 'ਚ ਪੈਂਦਾ ਹੈ ਪਰ ਇਸ ਵਾਰ ਘੱਟ ਮੀਂਹ ਕਾਰਨ ਸਾਉਣ ਦੀ ਖੜ੍ਹੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ। ਜਿਨ੍ਹਾਂ ਇਲਾਕਿਆਂ ਵਿਚ ਪਹਿਲਾਂ ਹੀ ਪਾਣੀ ਦੀ ਘਾਟ ਹੈ ਅਤੇ ਫ਼ਸਲ ਪਕਣ ਵਾਲੀ ਹੋਵੇ, ਉੱਥੇ ਇਸ ਦਾ ਅਸਰ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ। ਘੱਟ ਮੀਂਹ ਕਾਰਨ ਫੁੱਲ ਮੁਰਝਾ ਸਕਦੇ ਹਨ, ਜਿਸ ਨਾਲ ਇਨ੍ਹਾਂ ਫਸਲਾਂ ਦੀ ਪੈਦਾਵਾਰ 'ਤੇ ਅਸਰ ਹੋਵੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁਜਯ ਮਹਾਪਾਤਰਾ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਲਨੀਨੋ ਦਾ ਪ੍ਰਭਾਵ ਅਜੇ ਨਹੀਂ ਦਿੱਸਿਆ ਹੈ ਪਰ ਅਗਸਤ 'ਚ ਇਹ ਮਾਨਸੂਨ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਕਾਰਨ ਅਗਸਤ ਵਿਚ ਘੱਟ ਮੀਂਹ ਪਵੇਗਾ।
ਮਹਾਪਾਤਰਾ ਨੇ ਕਿਹਾ ਕਿ ਅਗਸਤ ਦੇ ਮੁਕਾਬਲੇ ਸਤੰਬਰ 'ਚ ਜ਼ਿਆਦਾ ਮੀਂਹ ਪੈ ਸਕਦਾ ਹੈ। ਆਮ ਤੌਰ 'ਤੇ ਮਾਨਸੂਨ ਦੀ ਕੁੱਲ 870 ਮਿਲੀਮੀਟਰ ਦਾ ਮਾਨਸੂਨ ਮਹੀਂ 'ਚੋਂ ਸਿਰਫ਼ 160 ਮਿਲੀਮੀਟਰ ਹੀ ਸਤੰਬਰ ਦੇ ਹਿੱਸੇ ਆਉਂਦਾ ਹੈ। ਦੇਸ਼ ਦੇ ਪੂਰਬੀ ਹਿੱਸੇ 'ਚ ਜੁਲਾਈ 'ਚ ਆਮ ਨਾਲੋਂ 32 ਫੀਸਦੀ ਘੱਟ ਮੀਂਹ ਪਿਆ ਹੈ ਪਰ ਅੱਗੇ ਤੋਂ ਇਨ੍ਹਾਂ ਖੇਤਰਾਂ 'ਚ ਚੰਗਾ ਮੀਂਹ ਪੈਣ ਦੀ ਉਮੀਦ ਹੈ।
ਇਕ-ਦੂਜੇ ’ਤੇੇ ਭਰੋਸੇ ਨਾਲ ਹੀ ਅਸੀਂ ਮਜ਼ਬੂਤ ਹੋਵਾਂਗੇ : ਮੋਦੀ
NEXT STORY