ਲੁਧਿਆਣਾ (ਗੁਰਦੀਪ ਸਿੰਘ) - ਮਾਛੀਵਾੜਾ ਦੇ ਪੁਰਾਣੀ ਗਊਸ਼ਾਲਾ ਰੋਡ ਵਿਖੇ ਦੇਰ ਰਾਤ ਹੇਅਰ ਡਰੈਸਰ ਰੌਸ਼ਨ ਹੰਸ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ। ਹਸਪਤਾਲ ਵਿਚ ਜਖ਼ਮੀ ਰੌਸ਼ਨ ਹੰਸ ਨੇ ਦੱਸਿਆ ਕਿ ਉਹ ਆਪਣੇ ਘਰ ਨੇੜ੍ਹੇ ਗਊਸ਼ਾਲਾ ਰੋਡ ’ਤੇ ਖੜ੍ਹਾ ਸੀ ਕਿ ਇੱਕ ਕਾਰ ਅਚਾਨਕ ਉਸ ਕੋਲ ਆ ਕੇ ਰੁਕੀ ਜਿਸ ’ਚੋਂ ਇੱਕ ਵਿਅਕਤੀ ਜਿਸਦਾ ਮੂੰਹ ਬੰਨ੍ਹਿਆ ਸੀ। ਉਸ ਨੇ ਗਾਲੀ-ਗਲੋਚ ਕਰਦਿਆਂ ਕਿਹਾ ਕਿ ਤੂੰ ਸਾਡਾ ਰਸਤਾ ਰੋਕੇਗਾਂ ਤਾਂ ਫਿਰ ਉਸਨੇ ਗੋਲੀ ਚਲਾ ਦਿੱਤੀ। ਉਹ ਗਲੀ ਵੱਲ ਭੱਜ ਪਿਆ ਅਤੇ ਦੇਖਿਆ ਕਿ ਉਸਦੇ ਪੇਟ ’ਚੋਂ ਖੂਨ ਨਿਕਲ ਰਿਹਾ ਹੈ। ਤੁਰੰਤ ਉਸ ਨੂੰ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਜਿੱਥੇ ਕਿ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫ਼ਰ ਕਰ ਦਿੱਤਾ ਗਿਆ।
ਹੇਅਰ ਡਰੈਸਰ ਰੌਸ਼ਨ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਪੁਲਸ ਪ੍ਰਸ਼ਾਸਨ ਜਾਂਚ ਕਰ ਰਹੀ ਹੈ ਕਿ ਉਸ ਉੱਪਰ ਹਮਲਾ ਕਰਨ ਵਾਲੇ ਵਿਅਕਤੀ ਕੌਣ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਕਰਮਜੀਤ ਸਿੰਘ ਗਰੇਵਾਲ, ਥਾਣਾ ਮੁਖੀ ਹਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਮਾਛੀਵਾੜਾ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਗਈ। ਪੁਲਸ ਵਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਅਤੇ ਦੇਖਿਆ ਗਿਆ ਕਿ ਬਿਨ੍ਹਾਂ ਨੰਬਰ ਪਲੇਟ ਤੋਂ ਵਰਨਾ ਕਾਰ ਰੋਪੜ ਰੋਡ ਤੋਂ ਗਊਸ਼ਾਲਾ ਰੋਡ ਵੱਲ ਆਈ ਤੇ ਫਿਰ ਚਾਲਕ ਨੇ ਅੱਗੇ ਜਾ ਕੇ ਕਾਰ ਵਾਪਸ ਮੋੜ ਲਈ। ਕਾਰ ਵਾਪਸੀ ਮੌਕੇ ਇਨ੍ਹਾਂ ’ਚੋਂ ਸਵਾਰ ਇੱਕ ਹਮਲਾਵਾਰ ਜਿਸ ਦਾ ਮੂੰਹ ਬੰਨ੍ਹਿਆ ਸੀ ਉਸਨੇ ਸੜਕ ’ਤੇ ਖੜ੍ਹੇ ਰੌਸ਼ਨ ਹੰਸ ਉੱਪਰ ਗੋਲੀ ਚਲਾ ਦਿੱਤੀ। ਫਿਲਹਾਲ ਪੁਲਸ ਵਲੋਂ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਾਰਾਂ ਦੀ ਪੈੜ ਨੱਪੀ ਜਾ ਸਕੇ।
ਸ਼ਿਫਾਲੀ ਨੇ ਮਾਪਿਆ ਦਾ ਨਾਂ ਕੀਤਾ ਰੌਸ਼ਨ, UPSC ਸਾਇੰਟਿਸਟ ਦੀ ਪ੍ਰੀਖਿਆ ’ਚ ਪੰਜਾਬ ’ਚੋਂ ਹਾਸਲ ਕੀਤਾ ਪਹਿਲਾ ਰੈਂਕ
NEXT STORY