ਸਿਡਨੀ - ਬਾਲੀਵੁੱਡ ਦੇ ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਇੰਨੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਅਦਾਕਾਰ ਦੀ ਮੌਤ ਦੇ ਕਾਰਣ ਦਾ ਖੁਲਾਸਾ ਨਾ ਹੋ ਪਾਇਆ। ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਦੇਸ਼ ਦੀਆਂ 3 ਵੱਡੀਆਂ ਏਜੰਸੀਆਂ ਸੀ. ਬੀ. ਆਈ., ਈ. ਡੀ. ਅਤੇ ਐੱਨ. ਆਈ. ਏ. ਕਰ ਰਹੀਆਂ ਹਨ। ਸੁਸ਼ਾਂਤ ਸਿੰਘ ਦੇ ਫੈਂਸ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਦੁਨੀਆ ਭਰ ਵਿਚ ਮੌਜੂਦ ਹਨ। ਇਸ ਦੀ ਇਕ ਝਲਕ ਉਸ ਵੇਲੇ ਦੇਖਣ ਨੂੰ ਮਿਲੀ ਸੀ ਜਦ ਸ਼ੱਕੀ ਹਾਲਾਤਾਂ ਵਿਚ ਮੌਤ ਤੋਂ ਬਾਅਦ ਅਦਾਕਾਰ ਨੂੰ ਇਨਸਾਫ ਦਿਵਾਉਣ ਲਈ ਦੁਨੀਆ ਭਰ ਦੇ ਫੈਂਸ ਇਕੱਠੇ ਹੋ ਗਏ ਸਨ।
ਇਹ ਵੀ ਪੜ੍ਹੋ - ਆਸਟ੍ਰੇਲੀਆ 'ਚ 41 ਹਜ਼ਾਰ ਫੁੱਟ ਦੀ ਉਂਚਾਈ 'ਤੇ ਜਹਾਜ਼ 'ਚ ਕਰਾਇਆ ਅਨੋਖਾ ਵਿਆਹ, ਹੋ ਰਹੇ ਚਰਚੇ
ਇਹ ਵੀ ਪੜ੍ਹੋ - 800 ਸਾਲ 'ਚ ਪਹਿਲੀ ਵਾਰ ਆਈਸਲੈਂਡ 'ਚ ਫਟਿਆ 'ਜਵਾਲਾਮੁਖੀ', ਚਮਕ 32KM ਦੂਰੋਂ ਦਿੱਖ ਰਹੀ (ਵੀਡੀਓ)
ਸੁਸ਼ਾਂਤ ਦੀ ਭੈਣ ਨੇ ਸ਼ੇਅਰ ਕੀਤੀ ਫੋਟੋ
ਸੁਸ਼ਾਂਤ ਸਿੰਘ ਰਾਜਪੂਤ ਭਾਵੇਂ ਹੀ ਸਾਨੂੰ ਛੱਡ ਕੇ ਚਲੇ ਗਏ ਹੋਣ ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਫੈਂਸ ਦੇ ਦਿਲਾਂ ਵਿਚ ਰਹਿਣਗੀਆਂ। ਹਾਲ ਹੀ ਵਿਚ ਸਵਰਗੀ ਅਦਾਕਾਰ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇੰਸਟਾਗ੍ਰਾਮ 'ਤੇ ਆਸਟ੍ਰੇਲੀਆ ਦੇ ਇਕ ਪਾਰਕ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਸੁਸ਼ਾਂਤ ਸਿੰਘ ਨੂੰ ਚਾਹੁਣ ਵਾਲੇ ਭਾਵੁਕ ਹੋ ਗਏ। ਦਰਅਸਲ ਆਸਟ੍ਰੇਲੀਆ ਵਿਚ ਸੁਸ਼ਾਂਤ ਸਿੰਘ ਦੀ ਯਾਦ ਵਿਚ ਪਾਰਕ ਦੇ ਬੈਂਚ ਨੂੰ ਅਦਾਕਾਰ ਦਾ ਨਾਂ ਦਿੱਤਾ ਗਿਆ ਹੈ। ਇਸ ਦੀ ਫੋਟੋ ਸ਼ਵੇਤਾ ਸਿੰਘ ਨੇ ਸ਼ੇਅਰ ਕੀਤੀ ਹੈ। ਆਪਣੀ ਪੋਸਟ ਦੇ ਨਾਲ ਸ਼ਵੇਤਾ ਨੇ ਸਵਰਗੀ ਭਰਾ ਲਈ ਇਕ ਭਾਵੁਕ ਪੋਸਟ ਵੀ ਲਿਖੀ ਹੈ।
ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ
ਆਸਟ੍ਰੇਲੀਆ 'ਚ ਲਾਇਆ ਗਿਆ ਸੁਸ਼ਾਂਤ ਦੇ ਨਾਂ ਦਾ ਬੈਂਚ
ਸ਼ਵੇਤਾ ਨੇ ਕੈਪਸ਼ਨ ਵਿਚ ਲਿਖਿਆ ਕਿ ਉਹ ਜਿਉਂਦਾ ਹੈ, ਉਸ ਦਾ ਨਾਂ ਜਿਉਂਦਾ ਹੈ... ਉਸ ਦੀ ਜ਼ਿੰਦਗੀ ਦਾ ਸਾਰ ਜਿਉਂਦਾ ਹੈ। ਇਹ ਪਵਿੱਤਰ ਆਤਮਾ ਦਾ ਪ੍ਰਭਾਵ ਹੈ। ਤੁਸੀਂ ਹਮੇਸ਼ਾ ਜਿਉਂਦੇ ਰਹੋਗੇ। ਬੈਂਚ ਦੇ ਸਾਈਨ ਬੋਰਡ ਵਿਚ ਲਿਖਿਆ ਹੈ, 'ਸੁਸ਼ਾਂਤ ਸਿੰਘ ਰਾਜਪੂਤ (1986-2020, ਬਿਹਾਰ, ਮੁੰਬਈ, ਭਾਰਤ), ਅਦਾਕਾਰ, ਉਤਸੁਕ ਖਗੋਲ ਸਾਇੰਸਦਾਨ, ਚੌਗਿਰਦਾ ਪ੍ਰੇਮੀ, ਮਨੁੱਖਤਾਵਾਦੀ ਅਤੇ ਇਕ ਅਜਿਹੀ ਆਤਮਾ ਜਿਸ ਨੇ ਲੱਖਾਂ ਲੋਕਾਂ ਨੂੰ ਛੋਹਿਆ।
ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ
ਬੈਂਚ ਦੀਆਂ ਤਸਵੀਰਾਂ ਵੇਖ ਫੈਂਸ ਹੋਏ ਭਾਵੁਕ
ਉਥੇ ਇਕ ਹੋਰ ਬੈਂਚ 'ਤੇ ਲਿਖਿਆ ਕਿ ਸੁਸ਼ਾਂਤ ਪੁਆਇੰਟ, ਅਜਿਹਾ ਪ੍ਰਕਾਸ਼ ਜੋ ਚਮਕ ਨਾਲ ਭਰਿਆ ਹੋਇਆ ਹੈ। ਜਿਹੜਾ ਹਨੇਰੇ ਤੋਂ ਬਿਨਾਂ ਡਰੇ ਤਬਦੀਲੀ ਵਿਚ ਸਮਰੱਥ ਹੈ। ਆਸਸੀਜ ਗਰੁੱਪ ਦੇ ਨਾਲ ਇੰਡੀਆ ਇੰਕ ਵੱਲੋਂ ਚੌਗਿਰਦੇ ਨੂੰ ਸੁਰੱਖਿਅਤ ਕਰਨ ਲਈ ਛੋਟਾ ਜਿਹਾ ਯੋਗਦਾਨ। ਬਾਲੀਵੁੱਡ ਦੇ ਸਵਰਗੀ ਅਦਾਕਾਰ ਦੇ ਨਾਂ 'ਤੇ ਆਸਟ੍ਰੇਲੀਆ ਵਿਚ ਲਾਏ ਬੈਂਚ ਦੀਆਂ ਤਸਵੀਰਾਂ ਹੁਣ ਕਾਫੀ ਵਾਇਰਲ ਹੋ ਰਹੀਆਂ ਹਨ। ਬੈਂਚ 'ਤੇ ਲਿਖੇ ਸੰਦੇਸ਼ ਨੂੰ ਦੇਖ ਕੇ ਇਕ ਵਾਰ ਫਿਰ ਸੁਸ਼ਾਂਤ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਫੈਂਸ ਭਾਵੁਕ ਹੋ ਗਏ ਹਨ।
ਨਿਕਿਤਾ ਕਤਲਕਾਂਡ: ਅਦਾਲਤ ਨੇ 2 ਨੂੰ ਦੋਸ਼ੀ ਠਹਿਰਾਇਆ, 26 ਮਾਰਚ ਨੂੰ ਤੈਅ ਹੋਵੇਗੀ ਸਜ਼ਾ
NEXT STORY