ਸਿਡਨੀ - ਆਸਟ੍ਰੇਲੀਆ ਵਿਚ 41 ਹਜ਼ਾਰ ਫੁੱਟ ਦੀ ਉਚਾਈ 'ਤੇ ਹੋਇਆ ਇਕ ਵਿਆਹ ਸੋਸ਼ਲ ਮੀਡੀਆ 'ਤੇ ਛਾ ਗਿਆ। ਵਰਜਿਨ ਏਅਰਲਾਈਨਸ ਦੀ ਮੈਲਬਰਨ ਤੋਂ ਸਿਡਨੀ ਦੀ ਉਡਾਣ ਵੀ. ਏ.-841 ਵਿਚ ਇਲੇਯਨ ਟਿਯਾਂਗ ਅਤੇ ਲਿਊਕ ਸੇਰਡਾਰ ਨੇ ਇਕ-ਦੂਜੇ ਨੂੰ ਮੁੰਦਰੀ ਪੁਆਈ ਅਤੇ ਬੁਕੇ ਦਿੱਤੇ। ਆਸਟ੍ਰੇਲੀਆਈ ਅਦਾਕਾਰਾ ਟੋਟੀ ਗੋਲਡ ਸਮਿਥ ਵਿਆਹ ਕਰਵਾਉਣ ਲਈ ਪਾਦਰੀ ਦੀ ਭੂਮਿਕਾ ਨਿਭਾਅ ਰਹੀ ਸੀ। ਫਲਾਈਟ ਵਿਚ ਅਟੈਂਡੈਂਟਸ ਨੇ ਵਿਆਹ ਬਾਰੇ ਐਲਾਨ ਕੀਤਾ ਤਾਂ ਜਹਾਜ਼ ਵਿਚ ਬੈਠੇ 150 ਯਾਤਰੀ ਇਸ ਮੌਕੇ ਦੇ ਗਵਾਹ ਬਣੇ। ਵਰਜਿਨ ਏਅਰਲਾਈਨਸ ਵਿਚ ਇਸ ਤੋਂ ਪਹਿਲਾਂ ਵੀ ਕਈ ਰੋਚਕ ਵਾਕੇ ਹੋ ਚੁੱਕੇ ਹਨ। ਵਿਆਹ ਲਈ ਪ੍ਰਪੋਜ ਕਰਨ ਦੇ ਨਾਲ-ਨਾਲ ਫਲਾਈਟ ਵਿਚ ਫੈਸ਼ਨ ਸ਼ੋਅ ਵੀ ਆਯੋਜਿਤ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ - 800 ਸਾਲ 'ਚ ਪਹਿਲੀ ਵਾਰ ਆਈਸਲੈਂਡ 'ਚ ਫਟਿਆ 'ਜਵਾਲਾਮੁਖੀ', ਚਮਕ 32KM ਦੂਰੋਂ ਦਿੱਖ ਰਹੀ (ਵੀਡੀਓ)
ਵਰਜਿਨ ਏਅਰਲਾਈਨਸ ਦੇ ਮਾਲਕ ਰਿਚਰਡ ਬ੍ਰੇਨਸਨ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕੀਤਾ ਹੈ। ਇਹ ਵਿਆਹ ਇਲੇਯਨ ਦਾ ਸੀ ਜੋ ਇਕ ਵੈਂਡਿੰਗ ਪਲਾਨਰ ਹੈ। ਉਨ੍ਹਾਂ ਦੱਸਿਆ ਕਿ ਆਪਣੀ ਜ਼ਿੰਦਗੀ ਵਿਚ ਉਹ ਸੈਂਕੜੇ ਤਰੀਕਿਆਂ ਨਾਲ ਕਿੰਨੇ ਵਿਆਹ ਕਰਵਾ ਚੁੱਕੀ ਹੈ ਪਰ ਉਹ ਆਪਣਾ ਵਿਆਹ ਅਨੋਖੇ ਢੰਗ ਨਾਲ ਕਰਨਾ ਚਾਹੁੰਦੀ ਸੀ। ਲਿਊਕ ਨੂੰ ਘੁੰਮਣਾ-ਫਿਰਨਾ ਅਤੇ ਹਵਾਈ ਜਹਾਜ਼ ਵਿਚ ਯਾਤਰਾ ਕਰਨਾ ਪਸੰਦ ਹੈ। ਅਜਿਹੇ ਵਿਚ ਜਦ ਦੋਸਤਾਂ ਨੇ ਹਵਾਈ ਜਹਾਜ਼ ਵਿਚ ਵਿਆਹ ਕਰਨ ਦਾ ਆਈਡੀਆ ਦਿੱਤਾ ਤਾਂ ਦੋਹਾਂ ਨੂੰ ਇਹ ਬੇਹੱਦ ਪਸੰਦ ਆਇਆ।
ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ
ਲਿਊਕ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ 14 ਫਰਵਰੀ ਨੂੰ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਪਰ ਉਦੋਂ ਵਿਕਟੋਰੀਆ ਸ਼ਹਿਰ ਵਿਚ ਲਾਕਡਾਊਨ ਕਾਰਣ ਉਨ੍ਹਾਂ ਨੂੰ ਆਪਣੀ ਯੋਜਨਾ 2 ਹਫਤਿਆਂ ਲਈ ਅੱਗੇ ਵਧਾਉਣੀ ਪਈ। ਹਾਲਾਂਕਿ ਕੋਵਿਡ-19 ਦੇ ਨਿਯਮਾਂ ਮੁਤਾਬਕ ਨਵੇਂ ਜੋੜੇ ਨੂੰ ਫਲਾਈਟ ਵਿਚ ਇਕ-ਦੂਜੇ ਨੂੰ ਕਿੱਸ ਕਰਨ ਦੀ ਇਜਾਜ਼ਤ ਨਹੀਂ ਸੀ। ਫਲਾਈਟ ਵਿਚ ਦੋਹਾਂ ਨੇ ਪੂਰਾ ਸਮਾਂ ਮਾਸਕ ਪਾਈ ਰੱਖਿਆ। ਸਿਡਨੀ ਪਹੁੰਚ ਕੇ ਦੋਹਾਂ ਨੇ ਮਾਸਕ ਉਤਾਰਿਆ ਅਤੇ ਫਿਰ ਉਨ੍ਹਾਂ ਦਾ ਫੋਟੋਸ਼ੂਟ ਹੋ ਸਕਿਆ।
ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ
ਨੇਪਾਲ-ਬੰਗਲਾਦੇਸ਼ ਦਰਮਿਆਨ ਚਾਰ ਸਮਝੌਤਿਆਂ 'ਤੇ ਹੋਏ ਦਸਤਖਤ
NEXT STORY