ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਿੱਜੀ ਬੋਇੰਗ-737 ਜਹਾਜ਼ ਇਨੀਂ ਦਿਨੀਂ ਨਿਊਯਾਰਕ ਦੇ ਇਕ ਹਵਾਈ ਅੱਡੇ 'ਤੇ ਖੜ੍ਹਾ ਧੂੜ ਚੱਟ ਰਿਹਾ ਹੈ। ਇਸ ਜਹਾਜ਼ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਸੋਨੇ ਦੀ ਪਰਤ ਚੜਿਆ ਹੋਇਆ ਬਾਥਰੂਮ ਹੈ। ਨਾਲ ਹੀ 24 ਕੈਰੇਟ ਸੋਨੇ ਦੇ ਬੱਕਲਸ ਵਾਲੇ ਸੀਟ ਬੈਲਟ ਵੀ ਹਨ। ਇਹ ਜਹਾਜ਼ ਇਸ ਤੋਂ ਪਹਿਲਾਂ ਤੱਕ ਇਸ ਦੀ ਵਰਤੋਂ ਟਰੰਪ ਦੇ ਫੋਟੋਸ਼ੂਟ, ਚੋਣ ਪ੍ਰਚਾਰ, ਦੌਰਿਆਂ ਆਦਿ ਲਈ ਕੀਤੀ ਜਾਂਦੀ ਸੀ।
ਇਕ ਅੰਗ੍ਰੇਜ਼ੀ ਵੈੱਬਸਾਈਟ ਮੁਤਾਬਕ ਟਰੰਪ ਦਾ ਇਹ ਆਲੀਸ਼ਾਨ ਜਹਾਜ਼ ਨਵੇਂ ਰਾਸ਼ਟਰਪਤੀ ਜੋ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਇਕ ਵਾਰ ਵੀ ਟੇਕ-ਆਫ ਨਹੀਂ ਹੋਇਆ। ਇਹ ਇਸ ਲਈ ਕਿਉਂਕਿ ਉਦੋਂ ਤੋਂ ਹੀ ਟਰੰਪ ਜਨਤਕ ਜ਼ਿੰਦਗੀ ਅਤੇ ਯਾਤਰਾਵਾਂ ਤੋਂ ਦੂਰ ਹਨ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਟਰੰਪ ਦੇ ਜਹਾਜ਼ ਦਾ ਇਕ ਇੰਜਣ ਖਰਾਬ ਹੋ ਚੁੱਕਿਆ ਹੈ। ਉਸ ਦੇ ਕੁਝ ਹਿੱਸੇ ਵੀ ਗਾਇਬ ਹਨ। ਦੂਜਾ ਇੰਜਣ ਵਿਚ ਵੀ ਖਰਾਬੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ
ਇਕ ਅਨੁਮਾਨ ਮੁਤਾਬਕ ਇਸ ਦੀ ਮੁਰੰਮਤ ਅਤੇ ਦੁਬਾਰਾ ਇਸ ਨੂੰ ਉਡਾਣ ਭਰਨ ਯੋਗ ਬਣਾਉਣ ਲਈ ਇਕ ਵੱਡੀ ਰਕਮ ਦੀ ਜ਼ਰੂਰਤ ਹੋਵੇਗੀ। ਫਿਲਹਾਲ ਟਰੰਪ ਇੰਨਾ ਖਰਚ ਕਰਨ ਦੇ ਮੂਡ ਵਿਚ ਨਹੀਂ ਹਨ। ਹਾਲਾਂਕਿ ਉਨ੍ਹਾਂ ਦੀ ਮੌਜੂਦਾ ਵਿੱਤੀ ਸਥਿਤੀ ਨੂੰ ਜਨਤਕ ਨਹੀਂ ਕੀਤਾ ਗਿਆ ਪਰ ਕੋਰੋਨਾ ਮਹਾਮਾਰੀ ਨੇ ਉਨ੍ਹਾਂ ਦੇ ਕਈ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਖੁਲ੍ਹੇ ਆਸਾਮਾਨ ਹੇਠਾਂ ਖੜ੍ਹੇ ਹੋਣ ਨਾਲ ਇੰਜਣ ਦੀ ਧਾਤੂ ਨੂੰ ਪਹੁੰਚਦੈ ਨੁਕਸਾਨ
ਮਾਹਿਰਾਂ ਦਾ ਆਖਣਾ ਹੈ ਕਿ ਖੁਲ੍ਹੇ ਅਸਮਾਨ ਹੇਠਾਂ ਜਹਾਜ਼ ਦੇ ਖੜ੍ਹੇ ਰਹਿਣ ਨਾਲ ਇਸ ਦੇ ਇੰਜਣ ਦੀ ਧਾਤੂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਥੇ ਟਰੰਪ ਦੇ ਕਾਰੋਬਾਰ ਨਾਲ ਜੁੜੇ ਇਕ ਪ੍ਰਤੀਨਿਧੀ ਤੋਂ ਪੁੱਛਿਆ ਗਿਆ ਕਿ ਜਹਾਜ਼ ਦੀ ਵਰਤੋਂ ਕਿਉਂ ਨਹੀਂ ਕੀਤੀ ਜਾ ਰਹੀ ਹੈ? ਇਸ ਦੀ ਮੁਰੰਮਤ ਕਿਉਂ ਨਹੀਂ ਕਰਾਈ ਜਾ ਰਹੀ ਹੈ? ਟਰੰਪ ਦੁਬਾਰਾ ਇਸ ਵਿਚ ਉਡਾਣ ਭਰ ਸਕਦੇ ਹਨ ਜਾਂ ਨਹੀਂ? ਪਰ ਇਸ ਸਬੰਧੀ ਉਨ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ।
ਇਹ ਵੀ ਪੜ੍ਹੋ- ਭਾਰਤ ਨੂੰ ਸੱਟਾਂ ਮਾਰਨ ਵਾਲਾ ਚੀਨ ਬਣਿਆ 'ਹਕੀਮ', ਦੇ ਰਿਹੈ 'ਦਵਾ-ਦਾਰੂ'
ਭਾਰਤ ਨੂੰ ਸੱਟਾਂ ਮਾਰਨ ਵਾਲਾ ਚੀਨ ਬਣਿਆ 'ਹਕੀਮ', ਦੇ ਰਿਹੈ 'ਦਵਾ-ਦਾਰੂ'
NEXT STORY