ਕੋਲਕਾਤਾ— ਪੱਛਮੀ ਬੰਗਾਲ ਦੀਆਂ ਤਿੰਨੋਂ ਸੀਟਾਂ ’ਤੇ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਬੰਗਾਲ ’ਚ ਵਿਰੋਧੀਆਂ ਦਾ ਸੁਪੜਾ ਸਾਫ਼ ਕਰਨ ਵੱਲ ਵੱਧ ਰਹੀ ਹੈ। ਭਵਾਨੀਪੁਰ ਸੀਟ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਮੈਦਾਨ ’ਚ ਹੈ। ਮਮਤਾ, ਭਾਜਪਾ ਵਲੋਂ ਪਿ੍ਰਅੰਕਾ ਟਿਬਰੇਵਾਲ ਨੂੰ ਟੱਕਰ ਦੇ ਰਹੀ ਹੈ। ਭਵਾਨੀਪੁਰ ਸੀਟ ਤੋਂ ਮਮਤਾ ਬੈਨਰਜੀ ਨੇ 42,122 ਸੀਟਾਂ ਨਾਲ ਲੀਡ ਬਣਾ ਲਈ ਹੈ। ਮਮਤਾ ਵੱਡੀ ਜਿੱਤ ਵੱਲ ਵਧ ਰਹੀ ਹੈ। ਭਵਾਨੀਪੁਰ ਸੀਟ ਤੋਂ ਭਾਜਪਾ ਨੇਤਾ ਪਿ੍ਰਅੰਕਾ ਟਿਬਰੇਵਾਲ ਨੂੰ ਹੁਣ ਤੱਕ ਸਿਰਫ਼ 10,477 ਵੋਟਾਂ ਮਿਲੀਆਂ ਹਨ। ਮਮਤਾ ਬੈਨਰਜੀ ਨੂੰ 42,122 ਵੋਟਾਂ ਨਾਲ ਅੱਗੇ ਚੱਲ ਰਹੀ ਹੈ, ਜਦਕਿ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸ਼੍ਰੀਜੀਵ ਬਿਸਵਾਸ ਨੂੰ ਹੁਣ ਤੱਕ ਸਿਰਫ 1234 ਵੋਟਾਂ ਹੀ ਮਿਲੀਆਂ ਹਨ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨਤੀਜੇ: ਅੱਜ ਹੋਵੇਗਾ ਮਮਤਾ ਬੈਨਰਜੀ ਦੀ ਕਿਸਮਤ ਦਾ ਫ਼ੈਸਲਾ, ਵੋਟਾਂ ਦੀ ਗਿਣਤੀ ਜਾਰੀ
ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜੇ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਕਾਫੀ ਅਹਿਮ ਹਨ। ਅੱਜ ਦੇ ਨਤੀਜੇ ਤੋਂ ਸਾਫ਼ ਹੋ ਜਾਵੇਗਾ ਕਿ ਮਮਤਾ ਬੈਨਰਜੀ ਮੁੱਖ ਮੰਤਰੀ ਅਹੁਦੇ ਲਈ ਬਣੀ ਰਹੇਗੀ ਜਾਂ ਨਹੀਂ। ਦੱਸ ਦੇਈਏ ਕਿ ਭਵਾਨੀਪੁਰ ਤੋਂ ਇਲਾਵਾ ਬੰਗਾਲ ਦੇ ਸਮਸੇਰਗੰਜ ਅਤੇ ਜੰਗੀਪੁਰ ’ਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਅੱਜ ਹੀ ਆਉਣਗੇ। 30 ਸਤੰਬਰ ਨੂੰ ਇਨ੍ਹਾਂ 3 ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਮੁਤਾਬਕ ਸਮਸੇਰਗੰਜ ਵਿਚ ਸਭ ਤੋਂ ਜ਼ਿਆਦਾ 79.92 ਫ਼ੀਸਦੀ ਅਤੇ ਜੰਗੀਪੁਰ ’ਚ 77.63 ਫ਼ੀਸਦੀ ਵੋਟਿੰਗ, ਜਦਕਿ ਭਵਾਨੀਪੁਰ ’ਚ 57.09 ਫ਼ੀਸਦੀ ਹੀ ਵੋਟਾਂ ਪਈਆਂ ਸਨ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨਤੀਜੇ: ਰੁਝਾਨਾਂ ’ਚ ਮਮਤਾ ‘ਦੀਦੀ’ ਅੱਗੇ, ਜਸ਼ਨ ’ਚ ਡੁੱਬੇ TMC ਸਮਰਥਕ
ਜ਼ਿਕਰਯੋਗ ਹੈ ਕਿ ਮਮਤਾ ਨੇ 5 ਮਈ 2021 ਨੂੰ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਕ ਜ਼ਰੂਰੀ ਪ੍ਰਕਿਰਿਆ ਦੇ ਰੂਪ ਵਿਚ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ ਯਾਨੀ ਕਿ 5 ਨਵੰਬਰ ਤੱਕ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਣਾ ਹੈ। ਸੀਨੀਅਰ ਰਾਜ ਨੇਤਾ ਸ਼ੋਭਨਦੇਵ ਚੱਟੋਪਾਧਿਆਏ ਨੇ ਭਵਾਨੀਪੁਰ ਵਿਧਾਨ ਸਭਾ ਸੀਟ ਛੱਡ ਦਿੱਤੀ ਸੀ, ਤਾਂ ਕਿ ਮਮਤਾ ਮੁੱਖ ਮੰਤਰੀ ਦੇ ਰੂਪ ਵਿਚ ਆਪਣਾ ਤੀਜਾ ਕਾਰਜਕਾਲ ਅੱਗੇ ਵਧਾ ਸਕੇ। ਭਵਾਨੀਪੁਰ ਮਮਤਾ ਬੈਨਰਜੀ ਦਾ ਵਿਧਾਨ ਸਭਾ ਖੇਤਰ ਗੜ੍ਹ ਅਤੇ ਘਰ ਵੀ ਹੈ। ਸਾਲ 2011 ਵਿਚ ਭਵਾਨੀਪੁਰ ਸੀਟ ਤੋਂ ਮਮਤਾ ਨੇ ਮਾਕਪਾ ਦੀ ਨੰਦਿਨੀ ਮੁਖਰਜੀ ਨੂੰ 54,213 ਵੋਟਾਂ ਨਾਲ ਹਰਾ ਕੇ ਜ਼ਿਮਨੀ ਚੋਣ ਜਿੱਤੀ ਸੀ। ਇਸ ਤੋਂ ਬਾਅਦ 2016 ਵਿਚ ਉਹ ਭਵਾਨੀਪੁਰ ਸੀਟ ਤੋਂ ਮੁੜ ਚੁਣੀ ਗਈ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਕਾਂਗਰਸ ਦੇ ਉਮੀਦਵਾਰ ਦੀਪ ਦਾਸਮੁੰਸ਼ੀ ਨੂੰ 25,301 ਵੋਟਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨਤੀਜੇ: ਮਮਤਾ ਬੈਨਰਜੀ ਨੇ ਬਣਾਈ ਲੀਡ, ਅਖਿਲੇਸ਼ ਯਾਦਵ ਨੇ ਦਿੱਤੀ ਵਧਾਈ
J&K: ਫੌਜ ਹੱਥ ਲੱਗੀ ਵੱਡੀ ਕਾਮਯਾਬੀ, ਪਾਕਿਸਤਾਨੀ ਡ੍ਰੋਨ ਨਾਲ ਸੁੱਟੀ ਗਈ ਹਥਿਆਰਾਂ ਦੀ ਵੱਡੀ ਖੇਪ ਬਰਾਮਦ
NEXT STORY