ਕੋਲਕਾਤਾ (ਵਾਰਤਾ)- ਪੱਛਮੀ ਬੰਗਾਲ ਦੇ ਆਸਨਸੋਲ, ਬਿਧਾਨਨਗਰ, ਸਿਲੀਗੁੜੀ ਅਤੇ ਚੰਦਰਨਗਰ ਦੇ ਚਾਰ ਨਗਰ ਨਿਗਮਾਂ ਲਈ ਸ਼ਨੀਵਾਰ ਦੁਪਹਿਰ 3 ਵਜੇ ਤੱਕ 60.64 ਫੀਸਦੀ ਵੋਟਿੰਗ ਹੋਈ। ਜਾਣਕਾਰੀ ਅਨੁਸਾਰ, ਸ਼ਾਂਤੀਪੂਰਵਕ ਵੋਟਿੰਗ ਲਈ ਚਾਰ ਆਈ.ਪੀ.ਐੱਸ. ਅਧਿਕਾਰੀਆਂ ਦੀ ਅਗਵਾਈ 'ਚ 9 ਹਜ਼ਾਰ ਤੋਂ ਵਧ ਹਥਿਆਰਬੰਦ ਕਰਮੀ ਲਗਾਏ ਗਏ ਹਨ। ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 7 ਵਜੇ ਚਾਰੇ ਨਗਰ ਨਿਗਮਾਂ 'ਚ ਵੋਟਿੰਗ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਈ।
ਇਹ ਵੀ ਪੜ੍ਹੋ : ਝੂਠੇ ਦਾਅਵਿਆਂ 'ਚ ਰੁਝੇ ਰਹਿਣ ਦੇ ਆਦੀ ਹੋ ਗਏ ਹਨ ਯੋਗੀ : ਪ੍ਰਿਯੰਕਾ ਗਾਂਧੀ
ਪੱਛਮੀ ਬੰਗਾਲ ਰਾਜ ਚੋਣ ਕਮਿਸ਼ਨਰ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿਲੀਗੁੜੀ 'ਚ 61.67 ਫੀਸਦੀ, ਚੰਦਰਨਗਰ 'ਚ 56.82 ਫੀਸਦੀ, ਬਿਧਾਨਨਗਰ 'ਚ 62.64 ਫੀਸਦੀ ਅਤੇ ਆਸਨਸੋਲ 61.44 ਫੀਸਦੀ ਵੋਟਿੰਗ ਹੋਈ। ਇਕ ਅਧਿਕਾਰੀ ਨੇ ਦੱਸਿਆ,''ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਹੋ ਰਹੀ ਹੈ। ਹਿੰਸਾ ਦੀ ਕੋਈ ਘਟਨਾ ਨਹੀਂ ਹੋਈ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਨਗਰ ਨਿਗਮ ਖੇਤਰਾਂ ਤੋਂ ਕੁਝ ਗੜਬੜੀ 'ਤੇ ਧਿਆਨ ਦਿੱਤਾ ਹੈ, ਜਿੱਥੇ ਬਾਹਰੀ ਲੋਕ ਵੋਟਰਾਂ ਦੀ ਲਾਈਨ 'ਚ ਦਿੱਸੇ ਸਨ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੀਨ ਵੱਲੋਂ ਲਿਖਤੀ ਸਮਝੌਤਿਆਂ ਦੀ ਅਣਦੇਖੀ ਕਾਰਨ LAC ’ਤੇ ਵਿਗੜੇ ਹਾਲਾਤ : ਜੈਸ਼ੰਕਰ
NEXT STORY