ਕੋਲਕਾਤਾ- ਕੋਵਿਡ-19 ਨੇ ਜਿੱਥੇ ਪੂਰੇ ਭਾਰਤ ਅਤੇ ਵਿਸ਼ਵ ’ਚ ਤਬਾਹੀ ਮਚਾਉਣਾ ਜਾਰੀ ਰੱਖਿਆ ਹੋਇਆ ਹੈ, ਉੱਥੇ ਪੱਛਮੀ ਬੰਗਾਲ ’ਚ ਇਸ ਨੂੰ ਲੈ ਕੇ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ ਜਿੱਥੇ ਕਈ ਡਾਕਟਰ ਭਾਈਚਾਰੇ ਅਤੇ ਵਿਰੋਧੀ ਪਾਰਟੀ ਦਾਅਵਾ ਕਰ ਰਹੇ ਹਨ ਕਿ ਸੂਬਾ ਸਰਕਾਰ ਬਹੁਤ ਘੱਟ ਮਾਮਲਿਆਂ ਦੀ ਜਾਣਕਾਰੀ ਦੇ ਰਹੀ ਹੈ ਕਿਉਂਕਿ ਵਾਇਰਸ ਲਈ ਬਹੁਤ ਘੱਟ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਨੀਵਾਰ ਤੱਕ ਸੂਬੇ ’ਚ ਕੋਵਿਡ-19 ਦੇ 233 ਮਾਮਲੇ ਸਾਹਮਣੇ ਆਏ ਹਨ ਅਤੇ 12 ਲੋਕਾਂ ਦੀ ਮੌਤ ਹੋਈ ਹੈ। ਜੋ ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਵੱਡੇ ਸੂਬਿਆਂ ਤੋਂ ਬਹੁਤ ਘੱਟ ਹਨ। ਸੂਬੇ ’ਚ ਜੋ ਮੌਤਾਂ ਹੋਈਆਂ, ਉਹ ਕੋਰੋਨਾ ਵਾਇਰਸ ਕਾਰਣ ਹੋਈਆਂ ਜਾਂ ਪਹਿਲਾਂ ਤੋਂ ਜਾਰੀ ਕਿਸੇ ਗੰਭੀਰ ਬੀਮਾਰੀ ਕਾਰਣ ਹੋਈਆਂ ਹਨ, ਇਹ ਜਾਂਚ ਣ ਲਈ ਉਨ੍ਹਾਂ ਦਾ ਇਲਾਜ ਕਰਨ ਵਾਲ ਡਾਕਟਰਾਂ ਦੀ ਬਜਾਏ ਵਿਸ਼ੇਸ਼ ਆਡਿਟ ਸਮਿਤੀ ਦਾ ਗਠਨ ਕਰਨਾ ਸੂਬਾ ਸਰਕਾਰ ਦੇ ਡਾਟੇ ਦੀ ਭਰੋਸੇਯੋਗਤਾ ਬਾਰੇ ਸ਼ੱਕ ਪੈਦਾ ਕਰਦਾ ਹੈ। ਕੋਲਕਾਤਾ ’ਚ ਕੋਵਿਡ-19 ਲਈ ਆਈ.ਸੀ.ਐੱਮ.ਆਰ. ਦੇ ਮੁੱਖ ਕੇਂਦਰ, ਰਾਸ਼ਟਰੀ, ਐੱਨ.ਆਈ.ਸੀ.ਈ.ਡੀ. ਨੇ ਹਾਲ ਹੀ ’ਚ ਕਿਹਾ ਸੀ ਕਿ ਸੂਬਾ ਸਰਕਾਰ ਜਾਂਚ ਲਈ ਲੋੜੀਂਦੇ ਨਮੂਨੇ ਨਹੀਂ ਭੇਜ ਰਹੀ ਹੈ।
ਗਰੀਬ ਲੋਕਾਂ ਲਈ ਚਿਦਾਂਬਰਮ ਨੇ ਸਰਕਾਰ ਨੂੰ ਕੀਤੀ ਇਹ ਅਪੀਲ
NEXT STORY