ਕੋਲਕਾਤਾ, (ਭਾਸ਼ਾ)– ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲੇ ’ਚ ਕਾਲੀ ਪੂਜਾ ਪੰਡਾਲ ’ਚ ਕਥਿਤ ਤੌਰ ’ਤੇ ਭੰਨਤੋੜ ਦਾ ਵੀਡੀਓ ਬਣਾਉਣ ਅਤੇ ਉਸ ਨੂੰ ਆਪਣੇ ਚੈਨਲ ’ਤੇ ਪੋਸਟ ਕਰਨ ’ਤੇ ਪੁਲਸ ਨੇ ਸਥਾਨਕ ਸਮਾਚਾਰ ਪੋਰਟਲ ਦੇ 2 ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧ ’ਚ ਖੁਦ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਅਤੇ ਮੰਗਲਵਾਰ ਦੁਪਹਿਰ ਕੈਖਲੀ ਇਲਾਕੇ ’ਚ ਪੋਰਟਲ ਦੇ ਦਫਤਰ ਤੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਧਿਕਾਰੀ ਨੇ ਦੱਸਿਆ,‘ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੋਵਾਂ ਵੱਲੋਂ ਬਣਾਏ ਗਏ ਵੀਡੀਓ ਨਾਲ ਕਾਨੂੰਨ-ਵਿਵਸਥਾ ਦੀ ਹਾਲਤ ਵਿਗੜ ਸਕਦੀ ਹੈ।’ ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਕੀਤੀ ਗਈ ਛਾਪੇਮਾਰੀ ’ਚ ਇਕ ਕੰਪਿਊਟਰ ਅਤੇ ਕੁਝ ਹੋਰ ਸਮੱਗਰੀ ਜ਼ਬਤ ਕਰ ਲਈ ਗਈ ਹੈ।
CBSE ਦਾ ਵੱਡਾ ਐਕਸ਼ਨ, 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਦੇਖੋ ਪੂਰੀ ਲਿਸਟ
NEXT STORY