ਇੰਫਾਲ, (ਭਾਸ਼ਾ)- ਕਾਂਗਰਸ ਨੇ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਦਾਅਵਾ ਕੀਤਾ ਕਿ ਇਹ ਯਾਤਰਾ ਚੋਣ ਨਹੀਂ, ਸਗੋਂ ਇਕ ਵਿਚਾਰਧਾਰਕ ਯਾਤਰਾ ਹੈ । ਇਸ ਨੂੰ ਪਿਛਲੇ 10 ਸਾਲਾਂ ਦੇ ‘ਬੇਇਨਸਾਫੀ ਦੇ ਦੌਰ’ ਵਿਰੁੱਧ ਕੱਢਿਆ ਜਾ ਰਿਹਾ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅੱਜ ਦੇਸ਼ ਨੂੰ ਇਕ ਅਜਿਹੀ ਵਿਚਾਰਧਾਰਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਧਰੁਵੀਕਰਨ, ਅਮੀਰਾਂ ਨੂੰ ਹੋਰ ਅਮੀਰ ਬਣਾਉਣ ਅਤੇ ਸਿਆਸੀ ਤਾਨਾਸ਼ਾਹੀ ’ਚ ਭਰੋਸਾ ਰੱਖਦੀ ਹੈ। ਹੁਣ ਦੇਸ਼ ਵਿੱਚ ਲੋਕਤੰਤਰ ਘੱਟ ਅਤੇ ‘ਪ੍ਰਣਾਲੀ’ ਜ਼ਿਆਦਾ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਕਾਂਗਰਸ ਨੇ ‘ਭਾਰਤ ਜੋੜੋ ਯਾਤਰਾ’ ਕੱਢੀ ਸੀ, ਜਿਸ ਨੇ ਦੇਸ਼ ਦੀ ਸਿਅਾਸਤ ਲਈ ਤਬਦੀਲੀ ਦਾ ਇੱਕ ਪਲ ਲਿਆਂਦਾ। ਪਹਿਲਾ ਕਦਮ ‘ਭਾਰਤ ਜੋੜੋ ਯਾਤਰਾ’ ਸੀ ਅਤੇ ਹੁਣ ਦੂਜਾ ਕਦਮ ‘ਭਾਰਤ ਜੋੜੋ ਨਿਆਏ ਯਾਤਰਾ’ ਹੈ। ਅੱਜ-ਕੱਲ੍ਹ ਪ੍ਰਧਾਨ ਮੰਤਰੀ ਦੇਸ਼ ਨੂੰ ਅੰਮ੍ਰਿਤ ਕਾਲ ਦੇ ਸੁਨਹਿਰੀ ਸੁਪਨੇ ਦਿਖਾ ਰਹੇ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਪਿਛਲੇ 10 ਸਾਲ ਬੇਇਨਸਾਫ਼ੀ ਦਾ ਦੌਰ ਸਾਬਤ ਹੋਏ ਹਨ।
114 ਦੋਸ਼ੀਆਂ ਦੀ ਸਜ਼ਾ ਮੁਆਫ਼ੀ ਦੀ ਪਟੀਸ਼ਨ ’ਤੇ ਫ਼ੈਸਲੇ ’ਚ ਦੇਰੀ ਲਈ SC ਨੇ ਦਿੱਲੀ ਸਰਕਾਰ ਨੂੰ ਲਗਾਈ ਝਾੜ
NEXT STORY