ਨਵੀਂ ਦਿੱਲੀ : ਨੈਸ਼ਨਲਿਸਟ ਕਾਂਗਰਸ ਪਾਰਟੀ (NCP) ਨੇ ਸ਼ਨੀਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਬਦਲੀ ਤੋਂ ਮੁਲਾਇਮ ਸਿੰਘ ਨੂੰ ਦਿੱਲੀ ਕਾਂਗਰਸ ਪ੍ਰਧਾਨ ਦੇਵੇਂਦਰ ਯਾਦਵ ਖ਼ਿਲਾਫ਼ ਟਿਕਟ ਦਿੱਤੀ ਹੈ। NCP ਨੇ ਬੁਰਾੜੀ ਤੋਂ ਰਤਨ ਤਿਆਗੀ, ਚਾਂਦਨੀ ਚੌਕ ਤੋਂ ਖਾਲਿਦ ਉਰ ਰਹਿਮਾਨ, ਬੱਲੀ ਮਾਰਨ ਤੋਂ ਮੁਹੰਮਦ ਹਾਰੂਨ ਅਤੇ ਓਖਲਾ ਤੋਂ ਇਮਰਾਨ ਸੈਫੀ ਨੂੰ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਨਵੇਂ ਸਾਲ 'ਤੇ ਵੱਡਾ ਤੋਹਫ਼ਾ, 50 ਫ਼ੀਸਦੀ ਤੱਕ ਘਟਾਏ ਬਿਜਲੀ ਚਾਰਜ
ਛੱਤਰਪੁਰ ਤੋਂ ਨਰਿੰਦਰ ਤੰਵਰ, ਲਕਸ਼ਮੀ ਨਗਰ ਤੋਂ ਨਮਾਹਾ, ਗੋਕੁਲਪੁਰੀ ਤੋਂ ਜਗਦੀਸ਼ ਭਗਤ, ਮੰਗੋਲਪੁਰੀ ਤੋਂ ਖੇਮ ਚੰਦ, ਸੀਮਾਪੁਰੀ ਤੋਂ ਰਾਜੇਸ਼ ਲੋਹੀਆ ਅਤੇ ਸੰਗਮ ਵਿਹਾਰ ਤੋਂ ਕਮਰ ਅਹਿਮਦ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਫਰਵਰੀ 'ਚ ਹੋਣ ਦੀ ਉਮੀਦ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਕਾਂਗਰਸ ਨੇ ਹੁਣ ਤੱਕ 47 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਸੁੱਤੇ ਪਏ ਕਿਸਾਨ ਦਾ ਗਲਾ ਘੁੱਟ ਕਰ 'ਤਾ ਕਤਲ, ਫੈਲੀ ਸਨਸਨੀ
NEXT STORY