ਹਰਿਆਣਾ ਡੈਸਕ- ਕੁੰਡਲੀ-ਮਾਨੇਸਰ-ਪਲਵਲ (KMP) ਐਕਸਪ੍ਰੈਸਵੇਅ 'ਤੇ ਡੀਜ਼ਲ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਸੜਕ 'ਤੇ ਡੀਜ਼ਲ ਫੈਲ ਗਿਆ। ਇਹ ਹਾਦਸਾ ਧੂਲਾਵਤ ਟੋਲ ਪਲਾਜ਼ਾ ਤੋਂ ਥੋੜ੍ਹੀ ਦੂਰ ਪਿੰਡ ਖੋੜ-ਬਸੀ ਝਾਰਨਾ ਨੇੜੇ ਵਾਪਰਿਆ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਜਾਂ ਅੱਗ ਲੱਗਣ ਦੀ ਘਟਨਾ ਨਹੀਂ ਵਾਪਰੀ। ਪੁਲਸ ਦੀ ਤੁਰੰਤ ਕਾਰਵਾਈ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਆਲੇ-ਦੁਆਲੇ ਦੇ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ ਅਤੇ ਡੀਜ਼ਲ ਲੁੱਟਣ ਦੀ ਹੋੜ ਮਚ ਗਈ। ਪਿੰਡ ਵਾਸੀਆਂ ਨੇ ਘਰਾਂ ਦੇ ਭਾਂਡਿਆਂ, ਬਾਲਟੀਆਂ ਅਤੇ ਡੱਬਿਆਂ ਨਾਲ ਸੜਕ ’ਤੇ ਜਮਾਂ ਡੀਜ਼ਲ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਡੀਜ਼ਲ ਲੁੱਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ 'ਚ ਪਿੰਡ ਵਾਸੀ ਬਾਲਟੀਆਂ ਅਤੇ ਭਾਂਡਿਆਂ 'ਚ ਡੀਜ਼ਲ ਭਰਦੇ ਨਜ਼ਰ ਆ ਰਹੇ ਹਨ। ਪੁਲਸ ਨੇ ਇਸ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਅਤੇ ਲੋਕਾਂ ਨੂੰ ਅਜਿਹੀਆਂ ਖਤਰਨਾਕ ਗਤੀਵਿਧੀਆਂ ਤੋਂ ਬਚਣ ਦੀ ਹਦਾਇਤ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਕਾਰਵਾਈ ਕਰਦੇ ਹੋਏ ਡੀਜ਼ਲ ਟੈਂਕਰ ਤੋਂ ਲੋਕਾਂ ਨੂੰ ਦੂਰ ਕੀਤਾ। ਪੁਲਸ ਨੇ ਪਿੰਡ ਵਾਸੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਕੋਈ ਵੀ ਜਲਣਸ਼ੀਲ ਪਦਾਰਥ ਲੈ ਕੇ ਮੌਕੇ 'ਤੇ ਨਾ ਆਉਣ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ | ਪੁਲਸ ਨੇ ਸਥਿਤੀ ’ਤੇ ਕਾਬੂ ਪਾ ਲਿਆ, ਡੀਜ਼ਲ ਦਾ ਰਿਸਾਅ ਰੋਕਿਆ ਅਤੇ ਲੋਕਾਂ ਨੂੰ ਮੌਕੇ ਤੋਂ ਹਟਾਇਆ।
ਦਾਦਾ, ਪਿਤਾ ਤੇ ਚਾਚਾ ਵਲੋਂ ਨਾਬਾਲਿਗ ਨਾਲ ਜਬਰ-ਜ਼ਨਾਹ, 2 ਮਹੀਨਿਆਂ ਦੀ ਹੋਈ ਗਰਭਵਤੀ
NEXT STORY